'ਆਪ' ਦਾ ਪੱਲਾ ਛੱਡ ਕਾਂਗਰਸ ਦਾ ਹੱਥ ਫੜ੍ਹਣ ਵਾਲੇ ਸੰਦੋਆ ਦਾ 2022 ਵਿੱਚ ਕੀ ਬਣੂ ?
2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰੋਪੜ ਤੋਂ ਭਾਰੀ ਬਹੁਮਤ ਨਾਲ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ 30 ਹਜ਼ਾਰ ਦੇ ਮਾਰਜਨ ਦੇ ਨਾਲ ਡਾ ਦਲਜੀਤ ਸਿੰਘ ਚੀਮਾ ਅਕਾਲੀ ਦਲ ਅਤੇ ਬਰਿੰਦਰ ਸਿੰਘ ਢਿੱਲੋਂ ਕਾਂਗਰਸ ਪਾਰਟੀ ਨੂੰ ਮਾਤ ਦਿੱਤੀ ਸੀ। ਪਰ ਹੁਣ ਉਹ ਕਾਂਗਰਸ ਵਿੱਚ ਜਾ ਚੁੱਕੇ ਹਨ ਜਿਸ ਨੂੰ ਲੈ ਕੇ ਉਨ੍ਹਾਂ ਦੇ ਸਿਆਸੀ ਸਫ਼ਰ ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ।