ਗੁੰਮ ਹੋਇਆ ਬੱਚਾ ਜਲੰਧਰ ਪੁਲਿਸ ਨੇ ਮਾਪਿਆਂ ਸਪੁਰਦ ਕੀਤਾ - ਬੱਚੇ ਦੇ ਅਗ਼ਵਾ ਹੋਣ ਦੀ ਸ਼ਿਕਾਇਤ
🎬 Watch Now: Feature Video
ਜਲੰਧਰ: ਸ਼ਹਿਰ ਦੇ ਬਸਤੀ ਸ਼ੇਖ ਇਲਾਕੇ ਵਿੱਚ 11 ਸਾਲ ਦੇ ਬੱਚੇ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਛਾਣਬੀਣ ਦੌਰਾਨ ਬੱਚੇ ਨੂੰ ਲੱਭ ਕੇ ਮਾਪਿਆਂ ਨੂੰ ਸੌਂਪ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਵੱਲੋਂ ਬੱਚੇ ਦੇ ਅਗ਼ਵਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਉਸ ਦੇ ਦੋਸਤ ਦੇ ਘਰੋਂ ਲੱਭਣ ’ਚ ਸਫ਼ਲਤਾ ਹਾਸਲ ਕੀਤੀ। ਬੱਚਾ ਮਿਲਣ 'ਤੇ ਬੱਚੇ ਦੀ ਮਾਤਾ ਨੇ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।