ਦਿੱਲੀ ਦਿੱਲੀ ਐ ਤੇ ਪੰਜਾਬ ਪੰਜਾਬ ਐ, ਦਿੱਲੀ ਚੋਣਾਂ ਦਾ ਨਹੀਂ ਪਵੇਗਾ ਪੰਜਾਬ 'ਤੇ ਕੋਈ ਅਸਰ :ਸੋਮ ਪ੍ਰਕਾਸ਼ - latest punjab news
🎬 Watch Now: Feature Video
ਹੁਸ਼ਿਆਰਪੁਰ ਵਿਖੇ ਬਣ ਰਹੇ ਮੈਡੀਕਲ ਕਾਲਜ ਸਬੰਧੀ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਦਾ ਕੰਮ ਵੀ ਛੇਤੀ ਸ਼ੁਰੂ ਹੋ ਜਾਵੇਗਾ। ਦਿੱਲੀ ’ਚ ਆਮ ਆਦਮੀ ਪਾਰਟੀ ਦੀ ਜਿੱਤ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਸੋਮ ਪ੍ਰਕਾਸ਼ ਨੇ ਕਿਹਾ ਕਿ ਲੋਕਾਂ ਵਲੋਂ ਦਿੱਤੇ ਗਏ ਫ਼ਤਵੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜਦੋਂ ਉਨ੍ਹਾਂ ਤੋਂ ਇਹ ਸਵਾਲ ਕੀਤਾ ਗਿਆ ਕਿ ਦਿੱਲੀ ਚੋਣਾਂ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲੇਗਾ ਕੀ ਨਹੀਂ ਤਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਦਿੱਲੀ ਦਿੱਲੀ ਐ ਤੇ ਪੰਜਾਬ ਪੰਜਾਬ ਐ, ਦਿੱਲੀ ਚੋਣਾਂ ਅਸਰ ਪੰਜਾਬ ਤੇ ਨਹੀਂ ਪਵੇਗਾ।