ਚੱਬੇਵਾਲ 'ਚ ਮਿੰਨੀ ਬੱਸ ਚਾਲਕਾਂ ਦੀ ਮੀਟਿੰਗ: ਸਰਕਾਰ ਦੇ ਫੈਸਲੇ ਤੋਂ ਨਾਖੁਸ਼ - ਕੋਰੋਨਾ ਅਤੇ ਲੋਕਡਾਊਨ
🎬 Watch Now: Feature Video
ਹੁਸ਼ਿਆਰਪੁਰ: ਹਲਕਾ ਚੱਬੇਵਾਲ 'ਚ ਮਿੰਨੀ ਬੱਸ ਅਪਰੇਟਰਾਂ ਵਲੋਂ ਮੀਟਿੰਗ ਕੀਤੀ ਗਈ। ਇਸ 'ਚ ਸਰਕਾਰ ਦੀ ਕਾਰਗੁਜ਼ਾਰੀ 'ਤੇ ਰੋਸ ਜ਼ਾਹਿਰ ਕਰਦਿਆਂ ਮਿੰਨੀ ਬੱਸ ਚਾਲਕਾਂ ਦਾ ਕਹਿਣਾ ਕਿ ਕੋਰੋਨਾ ਅਤੇ ਲੋਕਡਾਊਨ ਕਾਰਨ ਉਹ ਪਹਿਲਾਂ ਹੀ ਕਾਫੀ ਨੁਕਸਾਨ ਝੱਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਬੱਸ 'ਚ ਅੱਧੀ ਸਮਰੱਥਾ ਨਾਲ ਸਵਾਰੀਆਂ ਬੈਠਣਗੀਆਂ। ਉਨ੍ਹਾਂ ਦਾ ਕਹਿਣਾ ਕਿ ਮਹਿੰਗੀਆਂ ਤੇਲ ਦੀਆਂ ਕੀਮਤਾਂ ਕਾਰਨ ਉਨ੍ਹਾਂ ਨੂੰ ਮੁੜ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫੈਸਲੇ ਤੋਂ ਨਾਖੁਸ਼ ਹੋ ਕੇ ਉਹ ਆਪਣੀਆਂ ਬੱਸਾਂ ਨੂੰ ਖੜੀਆਂ ਕਰ ਰਹੇ ਹਨ।