ਭਲਕੇ ਪੰਜਾਬ ਭਰ ਦੇ ਦੋਧੀਆਂ ਵੱਲੋਂ ਹੜਤਾਲ - ਦੋਧੀਆਂ ਵੱਲੋਂ ਭਲਕੇ ਹੜਤਾਲ
🎬 Watch Now: Feature Video
ਰੂਪਨਗਰ : 8 ਜਨਵਰੀ ਨੂੰ ਕਿਸਾਨ ਜੰਥੇਬੰਦੀਆਂ ਅਤੇ ਦੋਧੀਆਂ ਵੱਲੋਂ ਪੇਂਡੂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦੇ ਭਲਕੇ ਪੰਜਾਬ ਭਰ 'ਚ ਦੁੱਧ ਵਿਕਰੇਤਾਵਾਂ ਵੱਲੋਂ ਦੁੱਧ ਦੀ ਸਪਲਾਈ ਨਹੀਂ ਦਿੱਤੀ ਜਾਵੇਗੀ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੋਧੀ ਯੂਨੀਅਨ ਰੋਪੜ ਦੇ ਉਪ-ਪ੍ਰਧਾਨ ਰਾਕੇਸ਼ ਚੋਪੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਆਰਸੀਈਪੀ ਨਾਂਅ ਦਾ ਇੱਕ ਖ਼ੇਤਰੀ ਵਿਆਪਕ ਸਮਝੌਤਾ ਕਰਨ ਜਾ ਰਹੀ ਹੈ। ਇਸ ਸਮਝੌਤੇ ਨਾਲ ਕਿਸਾਨੀ ਅਤੇ ਕਿਸਾਨੀ ਨਾਲ ਸਬੰਧਤ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਵੇਗਾ। ਇਸ ਲਈ ਕਿਸਾਨ ਜੱਥੇਬੰਦੀਆਂ ਅਤੇ ਦੋਧੀ ਯੂਨੀਅਨ ਸਣੇ ਕਿਸਾਨੀ ਨਾਲ ਜੁੜੇ ਹੋਰ ਵਪਾਰੀਆਂ ਵੱਲੋਂ 8 ਜਨਵਰੀ ਨੂੰ ਪੰਜਾਬ ਭਰ ਦੇ ਦੋਧੀ, ਕਿਸਾਨ ਜੱਥੇਬੰਦੀਆਂ ਨਾਲ ਹੜਤਾਲ ਕਰਨਗੇ ਅਤੇ ਪੰਜਾਬ ਭਰ 'ਚ ਭਲਕੇ ਦੁੱਧ ਵਿਕਰੇਤਾਵਾਂ ਵੱਲੋਂ ਦੁੱਧ ਦੀ ਸਪਲਾਈ ਨਹੀਂ ਦਿੱਤੀ ਜਾਵੇਗੀ।