ਅਨਾਜ ਮੰਡੀਆਂ ਦੇ ਪ੍ਰਬੰਧਾਂ ਨੂੰ ਲੈਕੇ SDM ਵੱਲੋਂ ਮੀਟਿੰਗ
🎬 Watch Now: Feature Video
ਗੜ੍ਹਸ਼ੰਕਰ: ਪੰਜਾਬ ਦੀਆਂ ਮੰਡੀਆਂ ਦੇ ਵਿੱਚ ਝੋਨੇ (Paddy) ਦੀ ਖਰੀਦ ਸ਼ੁਰੂ ਹੋਣ ਤੋਂ ਬਾਅਦ ਮੰਡੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆੜਤੀਆਂ ਅਤੇ ਕਿਸਾਨਾਂ (Farmers) ਨੂੰ ਪ੍ਰੇਸ਼ਾਨੀ ਨਾਂ ਆਵੇ ਉਸ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਗੜ੍ਹਸ਼ੰਕਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਫਸਲ ਆਉਣ ਤੋਂ ਬਾਅਦ ਖਰੀਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ ਜਿਸ ਦੇ ਸਬੰਧ ਵਿੱਚ ਐੱਸ.ਡੀ.ਐੱਮ (SDM) ਵੱਲੋਂ ਆੜਤੀਆਂ ਅਤੇ ਵੱਖ-ਵੱਖ ਖਰੀਦ ਏਜੇਂਸੀਆਂ ਦੇ ਨਾਲ ਮੀਟਿੰਗ (MEETING) ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਐੱਸ.ਡੀ.ਐੱਮ (SDM) ਅਰਵਿੰਦ ਕੁਮਾਰ ਗੁਪਤਾ ਨੇ ਕਿਹਾ ਕਿ ਮੰਡੀਆਂ ਦੇ ਵਿੱਚ ਸਾਰੇ ਪ੍ਰਬੰਧ ਪੁਖਤਾ ਹਨ।