ਲੁਧਿਆਣਾ ਵਿਖੇ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੀ ਮਿਨਾਕਸ਼ੀ ਲੇਖੀ - ਉਮੀਦਵਾਰ ਬਿਕਰਮ ਸਿੱਧੂ ਦੇ ਪਾਰਟੀ ਦਫ਼ਤਰ ਦਾ ਉਦਘਾਟਨ
🎬 Watch Now: Feature Video
ਲੁਧਿਆਣਾ: ਭਾਜਪਾ ਦੀ ਪੰਜਾਬ ਸਿਆਸੀ ਮਾਮਲਿਆਂ ਦੀ ਇੰਚਾਰਜ ਮੀਨਾਕਸ਼ੀ ਲੇਖੀ ਲੁਧਿਆਣਾ ਦੇ ਪੱਛਮੀ ਹਲਕੇ ਤੋਂ ਉਮੀਦਵਾਰ ਬਿਕਰਮ ਸਿੱਧੂ ਦੇ ਪਾਰਟੀ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜੋ ਕੰਮ ਭਾਜਪਾ ਨੇ ਪੰਜਾਬ ਦੇ ਵਿੱਚ ਕਰਵਾਏ ਨੇ ਉਹ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਸੇ ਦੌਰਾਨ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਜੋ ਸਮਾਰਟ ਸਿਟੀ ਦੇ ਪੰਜਾਬ ਦੇ ਵਿੱਚ ਕੰਮ ਹੋਏ ਹਨ ਇਸ ਲਈ ਭਾਜਪਾ ਵੱਲੋਂ ਹੀ ਫੰਡ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਾਮਜ਼ਦਗੀ ਪੱਤਰ ਭਰਨ ਦੇ ਮਾਮਲੇ ਨੂੰ ਲੈ ਕੇ ਵੀ ਕਿਹਾ ਕਿ ਭਾਜਪਾ ਨਾਲ ਕਿਸੇ ਦਾ ਮੁਕਾਬਲਾ ਨਹੀਂ ਹੈ ਭਾਜਪਾ ਅਕਾਲੀ ਦਲ ਤੋਂ ਵੱਖਰੇ ਹੋ ਕੇ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਆਸ਼ੂ ਨੇ ਆਪਣੇ ਪੋਸਟਰ ਲਾਏ ਹਨ ਉੱਥੇ ਕਮਲ ਦਾ ਫੁੱਲ ਲਾਉਣਾ ਚਾਹੀਦਾ ਹੈ।