ਅੰਮ੍ਰਿਤਸਰ 'ਚ ਮੈਡੀਕਲ ਸਟੋਰ ਦੇ ਦੁਕਾਨਦਾਰਾਂ ਨੇ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ - IMA statewide strike
🎬 Watch Now: Feature Video
ਅੰਮ੍ਰਿਤਸਰ: ਇੰਡੀਅਨ ਮੈਡੀਕਲ ਐਸੋਸੀਏਸ਼ਨ ਅੱਜ ਸੂਬਾ ਪਧੱਰ 'ਤੇ ਹੜਤਾਲ 'ਤੇ ਬੈਠੀ ਹੋਈ ਹੈ। ਦੂਜੇ ਪਾਸੇ ਮੈਡੀਕਲ ਦੀਆਂ ਦੁਕਾਨਾਂ ਚਲਾਉਣ ਵਾਲੇ ਵੀ ਆਪਣੀਆਂ ਦਵਾਈਆਂ ਦੀਆਂ ਦੁਕਾਨਾਂ ਨੂੰ ਬੰਦ ਕਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਦਸਿਆ ਕਿ ਸਰਕਾਰ ਜੋ ਕਲੀਨਿਕਲ ਇਸਟੇਬਲਿਸ਼ਮੇਟ ਬਿੱਲ ਲਿਆਉਣ ਜਾ ਰਹੀ ਹੈ, ਉਸ ਦੇ ਖਿਲਾਫ਼ ਅਸੀ ਇੰਡੀਅਨ ਮੈਡੀਕਲ ਐਸ਼ੌਸਿਏਸਨ ਦਾ ਸਮਰਥਨ ਕਰਦੇ ਹਾਂ।