ਮਲੇਰਕੋਟਲਾ: ਪਿੰਡ ਅਬਦੁੱਲਾਪੁਰ ਚੁਹਾਣਾ ਵਿਖੇ ਮਨਾਇਆ ਗਿਆ ਸ਼ਹੀਦੀ ਸਮਾਗਮ - ਵੱਡਾ ਘੱਲੂਘਾਰਾ
🎬 Watch Now: Feature Video
ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਅਬਦੁੱਲਾਪੁਰ ਚੁਹਾਣੇ ਵਿਖੇ ਇੱਕ ਧਾਰਮਿਕ ਅਸਥਾਨ ਉੱਪਰ ਸ਼ਹੀਦੀ ਸਮਾਗਮ ਮਨਾਇਆ ਗਿਆ। ਜਦੋਂ ਵੱਡਾ ਘੱਲੂਘਾਰਾ ਸਥਿਤ 35000 ਸਿੰਘ ਸਿੰਘਣੀਆਂ ਸ਼ਹੀਦ ਹੋਈਆਂ ਸਨ, ਤਾਂ ਜੋ ਸਿੰਘ ਬਚੇ ਸਨ। ਉਹ ਬਰਨਾਲਾ ਦੀ ਤਰਫ਼ੋਂ ਰਵਾਨਾ ਹੋਏ ਸਨ ਅਤੇ ਰਾਹ ਵਿੱਚ ਇਸ ਪਿੰਡ ਦੀ ਧਰਤੀ 'ਤੇ ਕੁਝ ਸਿੰਘ ਸ਼ਹੀਦ ਹੋ ਕੇ ਡਿੱਗੇ ਸਨ, ਜਿਨ੍ਹਾਂ ਦੀ ਯਾਦ ਵਿੱਚ ਇਹ ਧਾਰਮਿਕ ਅਸਥਾਨ ਬਣਾਇਆ ਗਿਆ ਹੈ। ਇਸ ਧਾਰਮਿਕ ਅਸਥਾਨ 'ਤੇ ਹਰ ਸਾਲ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਇੱਥੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹੈ।