ਮੈਰਿਜ ਪੈਲੇਸ ਖੋਲ੍ਹਣ ਦੀ ਸਰਕਾਰੀ ਨੀਤੀ ਤੋਂ ਖੁਸ਼ ਨਹੀਂ ਪੈਲੇਸ ਮਾਲਕ - Punjab Unlock guidelines
🎬 Watch Now: Feature Video
ਬਠਿੰਡਾ: ਸਰਕਾਰ ਵੱਲੋਂ ਅਨਲੌਕ ਦੇ ਚੱਲਦਿਆਂ ਦਿੱਤੀਆਂ ਜਾ ਰਹੀਆਂ ਛੋਟਾਂ ਦੇ ਮੱਦੇਨਜ਼ਰ ਮੈਰਿਜ ਪੈਲੇਸਾਂ ਵਿੱਚ 50 ਤੱਕ ਵਿਅਕਤੀਆਂ ਦੇ ਸਮਾਗਮ ਦੀ ਦਿੱਤੀ ਛੋਟ ਨੂੰ ਪੈਲੇਸ ਮਾਲਕਾਂ ਨੇ ਰੱਦ ਕਰ ਦਿੱਤਾ ਹੈ। ਪੈਲੇਸ ਮਾਲਕਾਂ ਨੇ ਕਿਹਾ ਕਿ ਪੈਲੇਸ ਵਿੱਚ 50 ਵਿਅਕਤੀਆਂ ਦੇ ਸਮਾਗਮ ਲਈ 30 ਵੇਟਰ ਵਗੈਰਾ ਹੋ ਜਾਂਦੇ ਹਨ ਅਤੇ ਨਾ ਹੀ 50 ਦੇ ਕਰੀਬ ਵਿਅਕਤੀਆਂ ਦਾ ਸਮਾਗਮ ਕਰਨ ਲਈ ਲੋਕਾਂ ਨੂੰ ਪੈਲੇਸ ਦੀ ਲੋੜ ਹੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੈਲਸਾਂ ਨੂੰ ਜਗ੍ਹਾ ਦੇ ਮੁਤਾਬਿਕ ਸਮਾਗਮ ਕਰਨ ਦੀ ਛੋਟ ਦਿੱਤੀ ਜਾਵੇ ਤਾਂਕਿ ਪਿਛਲੇ 4 ਮਹੀਨਿਆਂ ਦੇ ਘਾਟੇ 'ਚੋਂ ਪੈਲੇਸ ਮਾਲਕ ਨਿਕਲ ਸਕਣ।