ਮਾਰਕਫ਼ੈਡ ਵੱਲੋਂ ਹਨੂੰਮਾਨ ਰਾਈਸ ਮਿੱਲ 'ਤੇ ਛਾਪਾ, 2100 ਥੈਲੇ ਚੌਲ ਮਿਲੇ - lehragaga
🎬 Watch Now: Feature Video
ਲਹਿਰਾਗਾਗਾ: ਮੂਨਕ-ਪਾਪੜਾ ਰੋਡ 'ਤੇ ਸ਼ੁੱਕਰਵਾਰ ਨੂੰ ਹਨੂੰਮਾਨ ਰਾਇਸ ਮਿੱਲ ਵਿੱਚ ਮਾਰਕਫ਼ੈਡ ਦੀ ਟੀਮ ਨੇ ਛਾਪਾ ਮਾਰ ਕੇ ਸਟਾਕ ਦੀ ਜਾਂਚ ਕੀਤੀ। ਇਸ ਮੌਕੇ ਟੀਮ ਦੇ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ 'ਤੇ ਮਾਰੇ ਗਏ ਛਾਪੇ ਦੌਰਾਨ ਸ਼ੈਲਰ ਵਿੱਚ 2100 ਥੈਲੇ ਚਾਵਲ ਮਿਲੇ, ਜਿਸ ਸਬੰਧੀ ਅਧਿਕਾਰੀਆਂ ਨੇ ਸ਼ੈਲਰ ਮਾਲਕਾਂ ਤੋਂ ਰਿਕਾਰਡ ਦੀ ਮੰਗ ਕੀਤੀ। ਮਾਲਕਾਂ ਵੱਲੋਂ ਮੌਕੇ 'ਤੇ ਰਿਕਾਰਡ ਨਾ ਹੋਣ ਕਾਰਨ ਟੀਮ ਨੇ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਰਿਕਾਰਡ ਨਹੀਂ ਮਿਲਦਾ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ, ਸ਼ਿਕਾਇਤਕਰਤਾ ਮੁਖਤਿਆਰ ਸਿੰਘ ਨੇ ਕਿਹਾ ਕਿ ਮਾਰਕਫੈਡ ਨੂੰ ਉਨ੍ਹਾਂ ਨੇ ਸ਼ੈਲਰ ਵਿੱਚ ਧਾਂਦਲੀ ਦੀ ਜਾਂਚ ਲਈ ਸ਼ਿਕਾਇਤ ਅਰਜ਼ੀ ਦਿੱਤੀ ਸੀ।