ਰੂਪਨਗਰ 'ਚ ਖੁਲ੍ਹੀਆਂ ਦੁਕਾਨਾਂ, ਲੋਕਾਂ ਨੇ ਉਡਾਈਆਂ ਸਮਾਜਿਕ ਦੂਰੀ ਦੀਆਂ ਧੱਜੀਆਂ - ਸਬਜ਼ੀ ਫਰੂਟ ਵੇਚਣ ਵਾਲੀਆਂ ਰੇਹੜੀਆਂ ਵਾਲਿਆਂ ਨੇ ਕਬਜ਼ੇ
🎬 Watch Now: Feature Video
ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ 'ਚੋਂ ਕਰਫਿਊ ਖ਼ਤਮ ਕਰਤਾ ਹੈ ਤੇ 31 ਮਈ ਤੱਕ ਲੋਕਡਾਊਨ ਜਾਰੀ ਰਹਿਣ ਦੇ ਹੁੱਕਮ ਦਿੱਤੇ ਹਨ। ਉੱਥੇ ਹੀ ਮੁੱਖ ਮੰਤਰੀ ਨੇ ਦੁਕਾਨਾਂ ਖੋਲ੍ਹਣ ਲਈ ਸਮਾਂ ਦਿੱਤਾ ਸੀ ਜਿਸ ਤੋਂ ਬਾਅਦ ਰੂਪਨਗਰ ਦਾ ਸਾਰਾ ਬਾਜ਼ਾਰ ਖੁੱਲ੍ਹ ਚੁੱਕਿਆ ਹੈ। ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਬਾਜ਼ਾਰ ਦਾ ਦੌਰਾ ਕੀਤਾ ਜਿਸ ਦੌਰਾਨ ਹਰ ਜਗ੍ਹਾ 'ਤੇ ਰੇਹੜੀ ਵਾਲਿਆਂ ਤੇ ਲੋਕਾਂ ਦੀ ਭੀੜ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲੀ। ਹਰ ਪਾਸੇ ਸਬਜ਼ੀ ਤੇ ਫਰੂਟ ਵੇਚਣ ਵਾਲਿਆਂ ਦੀਆਂ ਰੇਹੜੀਆਂ ਨੇ ਕਬਜ਼ੇ ਕੀਤੇ ਹੋਏ ਹਨ। ਇੱਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਨੂੰ ਕਹਿ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਲੋਕ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡਾ ਰਹੇ ਹਨ। ਕੀ ਲੋਕ ਆਪਣਾ ਬਚਾਅ ਨਾ ਕਰਕੇ ਇਸੇ ਤਰ੍ਹਾਂ ਹੀ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਂਦੇ ਰਹਿਣਗੇ?