ਕੋਵਿਡ-19: ਫਗਵਾੜਾ 'ਚ 4 ਦਿਨਾਂ ਤੱਕ ਬਾਜ਼ਾਰ ਰਹਿਣਗੇ ਬੰਦ - market closed for 4 days in phagwara
🎬 Watch Now: Feature Video

ਕੋਰੋਨਾ ਵਾਇਰਸ ਦਾ ਡਰ ਪੂਰੇ ਵਿਸ਼ਵ ਦੇ ਲੋਕਾਂ ਦੇ ਵਿੱਚ ਹੈ। ਇਸੇ ਖੌਫ਼ ਦੇ ਚੱਲਦੇ ਹੋਏ ਹੁਣ ਫਗਵਾੜਾ ਦੇ ਦੁਕਾਨਦਾਰਾਂ ਨੇ ਵੀ ਚਾਰ ਦਿਨਾਂ ਦੇ ਲਈ ਆਪਣੀਆਂ ਦੁਕਾਨਾਂ ਬੰਦ ਕਰਨ ਦਾ ਫੈਸਲਾ ਲਿਆ ਹੈ। ਫਗਵਾੜਾ ਦੀਆਂ ਮਾਰਕੀਟਾਂ ਦੇ ਮੁਖੀਆਂ ਨੇ ਸਾਰੇ ਦੁਕਾਨਦਾਰਾਂ ਕੋਲ ਜਾ ਕੇ ਅਪੀਲ ਕੀਤੀ ਹੈ ਕਿ ਕੋਰੋਨਾ ਵਰਗੀ ਖ਼ਤਰਨਾਕ ਬਿਮਾਰੀ ਤੋਂ ਬੱਚਣ ਦੇ ਲਈ ਫਿਲਹਾਲ ਚਾਰ ਦਿਨਾਂ ਦੇ ਲਈ ਬਾਜ਼ਾਰ ਬੰਦ ਕੀਤੇ ਜਾਣ, ਕਿਉਂਕਿ ਫਗਵਾੜਾ ਅਜਿਹਾ ਸ਼ਹਿਰ ਹੈ, ਜਿੱਥੇ ਕਿ ਬਹੁਤ ਸਾਰੇ ਐਨ ਆਰ ਆਈ ਲੋਕ ਆਉਂਦੇ ਹਨ। ਇਸ ਦੇ ਚਲਦਿਆਂ ਦੁਕਾਨਦਾਰਾਂ ਨੇ ਇਹ ਫੈਸਲਾ ਲਿਆ ਹੈ।