ਮਾਨਸਾ ਪੁਲਿਸ ਨੇ ਲੁੱਟ ਖੋਹ ਕਰਨ ਵਾਲਾ ਅੰਤਰਰਾਜੀ ਗਿਰੋਹ ਕੀਤਾ ਕਾਬੂ - interstate gang caught in mansa
🎬 Watch Now: Feature Video
ਮਾਨਸਾ: ਜ਼ਿਲ੍ਹੇ ਦੀ ਪੁਲਿਸ ਨੇ ਹਥਿਆਰ ਦਿਖਾ ਕੇ ਗੱਡੀ ਖੋਹਣ ਅਤੇ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਸੁਰੇਂਦਰ ਲਾਂਬਾ, ਆਈਪੀਐਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਾਰ ਖੋਹਣ ਦੀ ਇਤਲਾਹ ਮਿਲਦਿਆਂ ਤੁਰੰਤ ਕਾਰਵਾਈ ਕਰਕੇ 2 ਲੁਟੇਰਿਆਂ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣੇ 5 ਸਾਥੀਆਂ ਦਾ ਨਾਂਅ ਲਿਆ। ਇਹ ਗਿਰੋਹ ਬਾਹਰ ਤੋਂ ਅਸਲਾ ਲਿਆ ਕੇ ਇਥੇ ਸਪਲਾਈ ਕਰਦਾ ਸੀ। ਇਨ੍ਹਾਂ 7 ਮੁਲਜ਼ਮਾਂ ਕੋਲੋਂ 5 ਪਿਸਟਲ 32 ਬੋਰ ਦੇਸੀ ਸਮੇਤ 33 ਰੌਂਦ ਜਿੰਦਾ ਅਤੇ ਖੋਹੀ ਹੋਈ ਕਾਰ ਬਰਾਮਦ ਕੀਤੀ ਗਈ।