ਕਸਬਾ ਮਹਿਲਪੁਰ 'ਚ ਵਿਅਕਤੀ 'ਤੇ ਹਮਲਾ ਕਰ ਕੀਤਾ ਗੰਭੀਰ ਜ਼ਖਮੀ - ਜਾਂਚ ਅਧਿਕਾਰੀ
🎬 Watch Now: Feature Video
ਹੁਸ਼ਿਆਰਪੁਰ: ਕਸਬਾ ਮਹਿਲਪੁਰ ਦੇ ਲੰਗੇਰੀ ਰੋਡ 'ਤੇ ਕੁੱਝ ਵਿਅਕਤੀਆਂ ਨੇੁ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਵਿਅਕਤੀ 'ਤੇ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖਮੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਿਸੇ ਪ੍ਰਦੀਪ ਪੰਡਿਤ ਨਾਮ ਦੇ ਵਿਅਕਤੀ ਨੇ ਪੁਰਾਣੀ ਲੜਾਈ ਦਾ ਬਦਲਾ ਲੈਣ ਦੀ ਨੀਅਤ ਨਾਲ ਆਪਣੇ ਸਾਥੀਆਂ ਸਮੇਤ ਹਰਪ੍ਰੀਤ 'ਤੇ ਹਮਲਾ ਕੀਤਾ ਅਤੇ ਉਸ ਦੀ ਵੱਖੀ ਵਿੱਚ ਗੋਲੀ ਮਾਰ ਦਿੱਤੀ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਕਿਹਾ ਕਿ ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਪ੍ਰਦੀਪ ਪੰਡਿਤ ਅਤੇ ਉਸ ਦੇ ਸਾਥੀਆਂ 'ਤੇ ਮਾਮਲਾ ਦਰਜ ਕਰੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।