ਪੁਲਿਸ ’ਤੇ ਹਮਲਾ ਕਰਨ ਵਾਲਾ ਪੁਲਿਸ ਅੜਿੱਕੇ - ਅਗਲੀ ਕਾਰਵਾਈ ਸ਼ੁਰੂ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਸਰਹਿੰਦ ਵਿਖੇ ਪੁਲਿਸ ਦੀ ਟੀਮ ਇੱਕ ਦਰਖਾਸਤ ਦੇ ਸਿਲਸਿਲੇ ’ਚ ਘਟਨਾ ਸਥਾਨ ਤੇ ਪਹੁੰਚੀ। ਜਿੱਥੇ ਪੁਲਿਸ ਦੀ ਟੀਮ ਤੇ ਇੱਕ ਸਿਰਫਿਰੇ ਵਿਅਕਤੀ ਵੱਲੋਂ ਪਥਰਾਅ ਕਰ ਦਿੱਤਾ। ਇਸ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਿਅਕਤੀ ਦੇ ਖਿਲਾਫ ਸ਼ਿਕਾਇਤ ਮਿਲੀ ਸੀ। ਇਸਦੇ ਗੁਆਂਢੀਆਂ ਨੇ ਇਸ ਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਇਆ ਸੀ। ਜਿਸ ਤੋਂ ਬਾਅਦ ਜਦੋ ਪੁਲਿਸ ਦੀ ਟੀਮ ਇੱਥੇ ਪਹੁੰਚੀ ਤਾਂ ਉਕਤ ਵਿਅਕਤੀ ਨੇ ਮਕਾਨ ਦੀ ਛੱਤ ਤੋਂ ਪੁਲਿਸ ਨੂੰ ਇੱਟ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਸਰਕਾਰੀ ਗੱਡੀ ਨੂੰ ਕਾਫੀ ਨੁਕਸਾਨ ਪਹੁੰਚਿਆ। ਪੁਲਿਸ ਨੇ ਕਾਫੀ ਮੁਸ਼ਕੱਤ ਤੋਂ ਬਾਅਦ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਨੂੰ ਵਿਅਕਤੀ ਕੱਲੋਂ ਇੱਕ ਛੋਟੀ ਕਿਰਪਾਨ ਅਤੇ ਮਿਰਚਾਂ ਮਿਲੀਆਂ ਜੋ ਪੁਲਿਸ ’ਤੇ ਹਮਲਾ ਕਰਨ ਲਈ ਰੱਖੀਆਂ ਹੋਈਆਂ ਸੀ। ਫਿਲਹਾਲ ਪੁਲਿਸ ਨੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।