ਮਜੀਠੀਆ ਨੇ ਘਟੀਆ ਸੋਚ ਦਾ ਕੀਤਾ ਵਿਖਾਵਾ: ਅਰੋੜਾ - bikram majithia
🎬 Watch Now: Feature Video
ਚੰਡੀਗੜ੍ਹ: ਅੰਮ੍ਰਿਤਸਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀ, ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਮਜੀਠੀਆ ਉੱਥੇ ਸ਼ਬਦਾਂ ਦੀ ਮਰਿਆਦਾ ਭੁੱਲ ਗਏ ਜਿਸ ਤੋਂ ਬਾਅਦ ਸਿਆਸੀ ਭੂਚਾਲ ਆਇਆ ਹੋਇਆ ਹੈ ਅਤੇ ਹਰ ਜਗ੍ਹਾ ਬਿਆਨਾਂ ਦਾ ਦੌਰ ਜਾਰੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਬਿਕਰਮ ਸਿੰਘ ਮਜੀਠੀਆ ਬਾਰੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਹ ਟਿੱਪਣੀ ਉਨ੍ਹਾਂ ਦੀ ਮਾਨਸਿਕਤਾ ਵਿਖਾਉਂਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਸੋਚ ਦੇ ਮਾਲਕ ਹਨ। ਉਨ੍ਹਾਂ ਕਿਹਾ ਅਜਿਹੀ ਸ਼ਬਦਾਵਲੀ ਸਿਰਫ਼ ਉਹੀ ਪ੍ਰਯੋਗ ਵਿੱਚ ਲਿਆ ਸਕਦਾ ਹੈ ਜਿਸ ਦੀ ਮਾਨਸਿਕਤਾ ਛੋਟੇ ਦਰਜੇ ਦੀ ਹੋਵੇ।