ਲੋਹੜੀ ਮੌਕੇ ਵੱਖ-ਵੱਖ ਡਿਜ਼ਾਈਨਾਂ ਦੀਆਂ ਪਤੰਗਾਂ ਬਣ ਰਹੀਆਂ ਖਿੱਚ ਦਾ ਕੇਂਦਰ - ਲੋਹੜੀ
🎬 Watch Now: Feature Video
ਲੁਧਿਆਣਾ 'ਚ ਲੋਹੜੀ ਦੇ ਤਿਉਹਾਰ 'ਤੇ ਬਾਜ਼ਾਰਾਂ 'ਚ ਰੋਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਲੋਹੜੀ 'ਤੇ ਪੰਤਗਬਾਜ਼ੀ ਨੂੰ ਲੈ ਕੇ ਨੌਜਵਾਨਾਂ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਬਜ਼ਾਰ 'ਚ ਵੱਖ-ਵੱਖ ਤਰ੍ਹਾਂ ਦੀਆਂ ਡਿਜ਼ਾਇਨ ਵਾਲੀਆਂ ਪੰਤਗਾਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪੰਤਗਾਂ ਦੇ ਇਸ ਤਿਉਹਾਰ ਤੇ ਇਸ ਦੇ ਨਾਲ ਹੀ ਬਜ਼ਾਰ 'ਚ ਚਾਇਨਾਡੋਰ ਵੀ ਆਈ ਹੋਈ ਹੈ। ਇਸ ਸੰਬਧ 'ਚ ਵਿਕਰੇਤਾ ਦਾ ਕਹਿਣਾ ਹੈ ਕਿ ਇਸ ਵਾਰ ਨਰਿੰਦਰ ਮੋਦੀ, ਪੱਬ ਜੀ, ਮੋਟੂ ਪਤਲੂ, ਆਦਿ ਤਰ੍ਹਾਂ ਦੇ ਪੰਤਗ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਚਾਇਨਾ ਡੋਰ ਬਹੁਤ ਹੀ ਘੱਟ ਆਈ ਹੈ।