ਹੁਸ਼ਿਆਰਪੁਰ: ਦੁਕਾਨ 'ਚੋਂ ਨਕਦੀ ਤੇ ਸਾਮਾਨ ਲੈ ਕੇ ਚੋਰ ਫਰਾਰ - hoshiarpur news
🎬 Watch Now: Feature Video
ਬੀਤੀ ਰਾਤ ਹੁਸ਼ਿਆਰਪੁਰ-ਦਸੂਹਾ ਮਾਰਗ ’ਤੇ ਸਥਿਤ 2 ਦੁਕਾਨਾਂ ’ਚੋਂ ਚੋਰਾਂ ਵੱਲੋਂ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਲੱਕੀ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 7:30 ਵਜੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਤੇ ਜਦੋਂ ਉਹ ਸਵੇਰੇ 6 ਵਜੇ ਦੁਕਾਨ ’ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ ਤੇ ਦੁਕਾਨ ’ਤੇ ਲੱਗੇ ਕੈਮਰੇ ਤੇ ਡੀਵੀਆਰ ਵੀ ਅਣਪਛਾਤੇ ਚੋਰਾਂ ਨੇ ਚੋਰੀ ਕਰ ਲਏ ਸਨ।