ਸਥਾਨਕ ਪੁਲਿਸ ਨੇ ਲੁੱਟ ਦੇ ਸਮਾਨ ਸਣੇ ਇੱਕ ਮੁਲਜ਼ਮ ਕੀਤਾ ਕਾਬੂ, ਇੱਕ ਫਰਾਰ - ਮੋਟਰਸਾਈਕਲ, ਸਿੰਲਡਰ ਅਤੇ ਬੈਟਰੀਆਂ ਬਰਾਮਦ
🎬 Watch Now: Feature Video
ਅੰਮ੍ਰਿਤਸਰ: ਸਥਾਨਕ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਸਰਗਨਾ ਨੂੰ ਸਮਾਨ ਸਣੇ ਕਾਬੂ ਕੀਤਾ ਹੈ। ਕਾਬੂ ਵਿਅਕਤੀ ਦਾ ਇੱਕ ਸਾਥੀ ਅਜੇ ਫ਼ਰਾਰ ਹੈ। ਥਾਣਾ ਗੇਟ ਹਕੀਮਾਂ ਦੀ ਪੁਲਿਸ ਨੇ ਚੋਰ ਸਤਨਾਮ ਸਿੰਘ ਬਗੀ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜਿਆ ਹੈ। ਉਸ ਪਾਸੋਂ ਪੁਲਿਸ ਨੂੰ ਇੱਕ ਐਲਸੀਡੀ, ਇੱਕ ਮੋਟਰਸਾਈਕਲ, ਸਿੰਲਡਰ ਅਤੇ ਬੈਟਰੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਅਧਿਕਾਰੀਆਂ ਦੇ ਦੱਸੇ ਮੁਤਾਬਕ ਇਸ ਚੋਰ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹ ਝਬਾਲ ਰੋਡ ਆਨੰਦ ਵਿਹਾਰ ਦਾ ਵਾਸੀ ਹੈ, ਜਿਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਉਸ ਦਾ ਨਾਂਅ ਵਿਜੇ ਭਈਆ ਹੈ। ਇਸ ਸਬੰਧੀ ਥਾਣਾ ਗੇਟ ਹਕੀਮਾਂ ਵਿੱਚ ਮੁਕਦਮਾ ਨੰ 34 ਧਾਰਾ 379,380, ਅਤੇ 411 ਦਰਜ ਕੀਤਾ ਹੈ।