ਲਿਟਲ ਚੈਂਪ ਦੇ ਫਾਈਨਲਿਸਟ ਗੁਰਕੀਰਤ ਸਿੰਘ ਨੂੰ ਅਕਾਲੀ ਆਗੂ ਨੇ ਕੀਤਾ ਸਨਮਾਨਤ - ਗਾਇਕ ਗੁਰਕੀਰਤ ਸਿੰਘ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸੰਗਤਪੁਰਾ ਦੇ ਵਸਨੀਕ 14 ਸਾਲਾ ਗੁਰਕੀਰਤ ਸਿੰਘ ਨੇ ਪੜ੍ਹਾਈ ਦੇ ਨਾਲ-ਨਾਲ ਗਾਇਕੀ 'ਚ ਵੀ ਆਪਣਾ ਹੁਨਰ ਵਿਖਾਇਆ ਹੈ। ਗੁਰਕੀਰਤ ਨੇ ਟੀਵੀ ਦੇ ਰਿਐਲਿਟੀ ਸ਼ੋਅ ਸਾਰੇਗਾਮਾਪਾ ਲਿਟਲ ਚੈਂਪ ਦਾ ਫਾਈਨਲਿਸਟ ਬਣ ਗਿਆ ਹੈ। ਗੁਰਕੀਰਤ ਦੀ ਇਸ ਉਪਲਬਧੀ ਮੌਕੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਉਸ ਨੂੰ ਸਨਮਾਨਤ ਕਰਨ ਪੁੱਜੇ। ਗੁਰਪ੍ਰੀਤ ਸਿੰਘ ਨੇ ਗੁਰਕੀਰਤ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਤੇ ਉਸ ਦੀ ਜਿੱਤ ਲਈ ਅਰਦਾਸ ਕੀਤੀ। ਪਰਿਵਾਰ ਨੇ ਲੋਕਾਂ ਤੋਂ ਗੁਰਕੀਰਤ ਨੂੰ ਵੱਧ ਤੋਂ ਵੱਧ ਸਮਰਥਨ ਦੇਣ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਇਲਾਕੇ ਤੇ ਪੰਜਾਬ ਦਾ ਨਾਂਅ ਰੋਸ਼ਨ ਕਰ ਸਕੇ।