LIC ਨੇ ਭਾਰਤੀ ਹਾਕੀ ਓਲੰਪਿਅਨ ਲਈ ਚੁੱਕਿਆ ਇਹ ਵੱਡਾ ਕਦਮ
🎬 Watch Now: Feature Video
ਗੁਰਦਾਸਪੁਰ: ਓਲੰਪਿਕ ਖੇਡਾਂ ਦੇ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਨੂੰ ਐਲਆਈਸੀ ਇੰਨਸ਼ੋਰੈਂਸ ( ਭਾਰਤੀ ਜੀਵਨ ਬੀਮਾ ) ਵੱਲੋਂ ਖਿਡਾਰੀਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਐਲਆਈਸੀ ਦੇ ਅਧਿਕਾਰੀਆਂ ਦੀ ਟੀਮ ਵਲੋਂ ਬਟਾਲਾ ਦੇ ਪਿੰਡ ਚਾਹਲ ਕਲਾਂ ਦੇ ਰਹਿਣ ਵਾਲੇ ਖਿਡਾਰੀ ਸਿਮਰਨਜੀਤ ਸਿੰਘ ਨੂੰ ਉਸਦੇ ਘਰ ਪਹੁੰਚ ਇੱਕ ਰਸਮੀ ਤੌਰ ‘ਤੇ ਕੀਤੇ ਸਮਾਗਮ ‘ਚ 25 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਗੇ ਵੀ ਉਨ੍ਹਾਂ ਵਲੋਂ ਹੋਰਨਾਂ ਮੁਕਾਬਲਿਆਂ ਦੀ ਤਿਆਰੀ ਕੀਤੀ ਜਾ ਰਹੀ ਹੈ । ਭਾਰਤੀ ਜੀਵਨ ਬੀਮਾ ਦੇ ਅਧਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਿਮਰਨਜੀਤ ਅਤੇ ਦੂਸਰੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਅਤੇ ਮਕਸਦ ਹੈ ਉਨ੍ਹਾਂ ਦਾ ਮਨੋਬਲ ਉੱਚਾ ਕਰਨਾ ਹੈ।