ਲਾਅ ਐਂਡ ਆਰਡਰ ਦੀ ਸਥਿਤੀ ਸਹੀ, ਪੰਜਾਬ ਸਰਕਾਰ 'ਤੇ ਭਾਜਪਾ ਨੇ ਲਾਏ ਝੂਠੇ ਦੋਸ਼:ਮੁੱਖ ਮੰਤਰੀ
🎬 Watch Now: Feature Video
ਚੰਡੀਗੜ੍ਹ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਰੜ ਚੰਡੀਗੜ੍ਹ ਐਲੀਵੇਟਿਡ ਕੌਰੀਡੋਰ ਨੂੰ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇਸ ਦੌਰਾਨ ਨਿਤਿਨ ਗਡਕਰੀ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 368 ਕਰੋੜ ਦੀ ਲਾਗਤ ਨਾਲ ਇਹ ਫਲਾਈ ਓਵਰ ਤਿਆਰ ਕੀਤਾ ਗਿਆ ਹੈ ਤੇ ਬਾਕੀ ਦਾ ਹਿੱਸਾ 15 ਜਨਵਰੀ ਤੱਕ ਪੁਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਭਾਜਪਾ ਆਗੂਆਂ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸੂਬੇ 'ਚ ਲਾ ਐਂਡ ਆਰਡਰ ਦੀ ਸਥਿਤੀ ਸਹੀ ਹੈ, ਪੰਜਾਬ ਸਰਕਾਰ ਉੱਤੇ ਭਾਜਪਾ ਵੱਲੋਂ ਲਾਏ ਗਏ ਦੋਸ਼ ਝੂਠੇ ਹਨ। ਮੁੱਖ ਮੰਤਰੀ ਨੇ ਕਿਹਾ, "ਖੇਤੀ ਕਾਨੂੰਨ ਕੇਂਦਰ ਨੇ ਬਣਾਏ, ਕਿਸਾਨ ਗ਼ੁੱਸੇ ਵਿੱਚ ਹਨ, ਕਿਸਾਨਾਂ ਦੇ ਰੋਸ ਨੂੰ ਨਾ ਝੱਲ ਸਕਣ ਦੀ ਸਥਿਤੀ 'ਚ ਭਾਜਪਾ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ।" ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕਾਂਗਰਸ 'ਤੇ ਲਾਏ ਗਏ ਸਾਰੇ ਦੋਸ਼ ਝੂਠ ਹਨ। ਉਨ੍ਹਾਂ ਕਿਹਾ ਕਿ ਇੱਕ ਨਿਜੀ ਚੈਨਲ ਵੱਲੋਂ ਹਰ ਸਾਲ ਭਾਰਤ ਦੇ ਹਰ ਸੂਬੇ ਦੇ ਸਰਵੇ ਕਰਵਾਏ ਜਾਂਦੇ ਹਨ ਲਾ ਐਂਡ ਆਰਡਰ ਦੀ ਸਥਿਤੀ ਦੇ ਅੰਕੜਿਆਂ 'ਚ ਪੰਜਾਬ ਪਹਿਲੇ ਨੰਬਰ 'ਤੇ ਹੈ।
Last Updated : Jan 1, 2021, 12:26 PM IST