ਪਟਿਆਲਾ ਦੇ ਆਚਾਰ ਬਾਜ਼ਾਰ 'ਚੋਂ ਵੱਡੀ ਮਾਤਰਾ 'ਚ ਪਟਾਕੇ ਬਰਾਮਦ - ਪਟਾਕੇ ਬਰਾਮਦ
🎬 Watch Now: Feature Video
ਪਟਿਆਲਾ: ਥਾਣਾ ਕੋਤਵਾਲੀ ਪੁਲਿਸ (ਪਟਿਆਲਾ) ਵੱਲੋਂ ਪਟਿਆਲਾ ਦੇ ਆਚਾਰ ਬਾਜ਼ਾਰ 'ਚ ਰੇਡ ਮਾਰੀ ਗਈ। ਜਿਸ ਵਿੱਚ ਵੱਡੀ ਮਾਤਰਾ ਵਿੱਚ ਪਟਾਕੇ ਜ਼ਬਤ ਕੀਤੇ ਗਏ। ਦੁਕਾਨਦਾਰ ਆਪਣੇ ਮੁਨਾਫ਼ੇ ਨੂੰ ਲੈ ਕੇ ਕਾਫ਼ੀ ਮਾਤਰਾ ਵਿਚ ਪਟਾਕੇ ਜਮ੍ਹਾ ਕਰ ਰੱਖੇ ਸਨ, ਜਿਸ ਦੇ ਚੱਲਦੇ ਹੋਏ ਪਟਿਆਲਾ ਪੁਲਿਸ ਵੱਲੋ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਦੁਕਾਨਦਾਰ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ ਤੇ ਜਿਹੜੇ ਪਟਾਕੇ 'ਤੇ ਰੋਕ ਲਾਈ ਗਈ ਹੈ, ਉਹ ਪਟਾਕਾ ਧੜੱਲੇ ਨਾਲ ਵਿਕ ਰਹੇ ਸਨ। ਇਨ੍ਹਾਂ ਦੁਕਾਨਦਾਰਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਅਪੀਲ ਕੀਤੀ ਕਿ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਨਾ ਰੱਖੇ ਜਾਣ, ਪਟਿਆਲਾ ਪ੍ਰਸ਼ਾਸਨ ਵੱਲੋਂ ਅਲੱਗ ਤੋਂ ਪਟਾਕਾ ਮਾਰਕੀਟ ਲਈ ਜਗ੍ਹਾ ਦਿੱਤੀ ਗਈ ਹੈ।