ਨਵੇਂ ਸਾਲ ਦੀ ਆਮਦ ਦੀ ਖੁਸ਼ੀ 'ਚ ਸੰਗਤ ਵੱਲੋਂ ਲੰਗਰ - Langar organized on new year
🎬 Watch Now: Feature Video
ਅੰਮ੍ਰਿਤਸਰ: ਸੰਗਤਾਂ ਵੱਲੋਂ ਆਪਣੇ ਪੱਧਰ 'ਤੇ ਨਵੇਂ ਸਾਲ ਦੀ ਆਉਣ ਦੀ ਖ਼ੁਸ਼ੀ ਵਿੱਚ ਦਰਬਾਰ ਸਾਹਿਬ ਵਿਖੇ ਪਕੌੜਿਆਂ, ਬਰੈੱਡਾਂ ਦਾ ਲੰਗਰ ਲਾਇਆ ਜਾਵੇਗਾ। ਸਮਾਜ ਸੇਵੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਲੰਗਰ ਲਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿਖੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਕਾਨੂੰਨ ਵਾਪਸ ਲੈ ਕੇ ਠੰਢ ਵਿੱਚ ਰਾਤਾਂ ਕੱਟ ਰਹੇ ਕਿਸਾਨਾਂ ਨੂੰ ਘਰੇ ਭੇਜਿਆ ਜਾਵੇ। ਉਨ੍ਹਾਂ ਸੰਗਤ ਉੱਪਰ ਮੇਹਰ ਭਰਿਆ ਹੱਥ ਰੱਖਣ, ਖੁਸ਼ੀਆਂ-ਖੇੜੇ ਬਖ਼ਸ਼ਣ ਅਤੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਵੀ ਅਰਦਾਸ ਕੀਤੀ।