ਪੰਜਾਬ ਕੈਬਨਿਟ ਦਾ ਹਿੱਸਾ ਨਹੀਂ ਹੋਣਗੇ ਕੁਲਜੀਤ ਨਾਗਰਾ - ਕੁਲਜੀਤ ਨਾਗਰਾ ਕੈਬਨਿਟ ਦਾ ਚਿਹਰਾ ਨਹੀਂ ਹੋਣਗੇ
🎬 Watch Now: Feature Video
ਚੰਡੀਗੜ੍ਹ: ਪੰਜਾਬ ਦੀ ਚੁਣੀ ਗਈ ਨਵੀਂ ਕੈਬਨਿਟ ‘ਚ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ (Kuljit Singh Nagra) ਦਾ ਵੀ ਨਾਮ ਸ਼ਾਮਿਲ ਕੀਤਾ ਗਿਆ ਸੀ। ਨਾਮ ਚੁਣੇ ਜਾਣ ਨੂੰ ਲੈਕੇ ਕੁਲਜੀਤ ਨਾਗਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੁਲਜੀਤ ਨਾਗਰਾ ਨੇ ਦੱਸਿਆ ਕਿ ਉਹ ਕੈਬਨਿਟ ਦਾ ਚਿਹਰਾ ਨਹੀਂ ਹੋਣਗੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਖੇਤੀ ਕਾਨੂੰਨਾਂ (Agricultural laws) ਖਿਲਾਫ਼ ਉਹ ਆਪਣਾ ਅਸਤੀਫਾ ਦੇ ਚੁੱਕੇ ਹਨ। ਨਾਗਰਾ ਨੇ ਕਿਹਾ ਕਿ ਉਹ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਉਹ ਇੱਕ ਕਿਸਾਨ ਦੇ ਪੁੱਤ ਹਨ ਤੇ ਉਨ੍ਹਾਂ ਲਈ ਇਹ ਵਜ਼ੀਰੀਆਂ ਕੁਝ ਵੀ ਨਹੀਂ। ਇਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਅਤੇ ਹਲਕੇ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੇ ਇਸ ਫੈਸਲੇ ਨਾਲ ਕਿਸੇ ਦੇ ਮਨ ਨੁੂੰ ਠੇਸ ਪਹੁੰਚੀ ਹੋਵੇ ਤਾਂ ਉਹ ਮੁਆਫੀ ਚਾਹੁੰਦੇ ਹਨ।