ਬਾਦਲ ਜਾ ਰਹੇ ਨੇ ਤੇ ਮੈਂ ਇਨ੍ਹਾਂ ਕਾਫ਼ਰਾਂ ਨਾਲ ਨਹੀਂ ਜਾਵਾਂਗਾ: ਜ਼ੀਰਾ - ਰਾਜਾ ਵੜਿੰਗ
🎬 Watch Now: Feature Video
ਕਰਤਾਰਪੁਰ ਲਾਂਘਾ ਖੋਲੇ ਜਾਣ ਨੂੰ ਲੈ ਕੇ ਸਿਆਸੀ ਪਾਰਟੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਡੇਰਾ ਬਾਬਾ ਨਾਨਕ ਵਿਖੇ ਨਵਜੋਤ ਸਿੰਘ ਸਿੱਧੂ, ਜ਼ੀਰਾ ਤੋਂ ਕਾਂਗਰਸੀ ਵਿਧਾਇਕ ਅਤੇ ਰਾਜਾ ਵੜਿੰਗ ਸਣੇ ਹੋਰ ਵੀ ਨੇਤਾ ਖੜੇ ਵਿਖਾਈ ਦਿੱਤੇ। ਉੱਥੇ ਹੀ ਵਿਧਾਇਕ ਕੁਲਬੀਰ ਜ਼ੀਰਾ ਨੇ ਸਿੱਖ ਸੰਗਤ ਨੂੰ ਕਰਤਾਰਪੁਰ ਲਾਂਘਾ ਖੋਲੇ ਜਾਣ ਦੀਆਂ ਵਧਾਈਆਂ ਦਿੱਤੀਆਂ। ਜਦੋਂ ਉਨ੍ਹਾਂ ਤੋਂ ਪੁੱਛਿਆਂ ਗਿਆ ਕਿ ਉਹ ਨਾਲ ਕਿਉ ਨਹੀਂ ਜਾ ਰਹੇ, ਇਸ ਉੱਤੇ ਉਨ੍ਹਾਂ ਕਿਹਾ ਕਿ ਜਥੇ ਨਾਲ ਬਾਦਲ ਪਰਿਵਾਰ ਜਾ ਰਿਹਾ ਹੈ, ਤੇ ਉਹ ਉਨ੍ਹਾਂ ਕਾਫ਼ਰਾਂ ਨਾਲ ਨਹੀਂ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਦੀ ਸੰਗਤ ਨਾਲ ਮਿਲ ਕੇ ਪਹਿਲਾ ਸੁਲਤਾਨਪੁਰ ਲੋਧੀ ਅਤੇ ਫਿਰ ਅੰਮ੍ਰਿਤਸਰ ਤੋਂ ਕਰਤਾਰਪੁਰ (ਪਾਕਿਸਤਾਨ) ਪੈਦਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਜਾਣਗੇ।