ਨੀਲੇ ਕਾਰਡ ਧਾਰਕਾਂ ਤੇ ਮਜ਼ਦੂਰਾਂ ਦੇ ਹੱਕ ਲਈ ਨਿਤਰੇ ਕੁਲ ਹਿੰਦ ਮਜ਼ਦੂਰ ਯੂਨੀਅਨ - ਡਿਪਟੀ ਕਮਿਸ਼ਨਰ ਸੋਨਾਲੀ ਗਿਰੀ
🎬 Watch Now: Feature Video
ਰੂਪਨਗਰ: ਜ਼ਿਲ੍ਹੇ ਵਿੱਚ ਮੌਜੂਦ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਪ੍ਰਧਾਨ ਦਲੀਪ ਸਿੰਘ ਨੇ ਦੱਸਿਆ ਕਿ ਜੋ ਇਸ ਸਮੇਂ ਦੇ ਦੌਰਾਨ ਨੀਲੇ ਕਾਰਡ ਧਾਰਕਾਂ ਦੇ ਕਾਰਡ ਕੱਟੇ ਗਏ, ਉਨ੍ਹਾਂ ਦੇ ਕਾਰਡ ਬਣਾਉਣ, ਨਵੇਂ ਨੀਲੇ ਕਾਰਡ ਬਣਾਉਣ ਲਈ ਸਰਕਾਰ ਪੋਰਟਲ ਖੋਲ੍ਹੇ, ਨਵੇਂ ਕਾਰਡ ਬਣਾਉਣ ਲਈ ਪਰਿਵਾਰਾਂ ਦੀਆਂ ਨਵੀਆਂ ਅਰਜ਼ੀਆਂ ਲਈਆਂ ਜਾਣ, ਮਰ ਚੁੱਕੇ ਅਤੇ ਨਵਜੰਮਿਆਂ ਦੇ ਨਾਮ ਕੱਟੇ ਜਾਣ ਅਤੇ ਜੋੜੇ ਜਾਣ, ਇਸ ਤੋਂ ਇਲਾਵਾ ਨਰੇਗਾ ਦੇ ਅਧੀਨ ਕੰਮ ਕਰ ਰਹੇ ਮਜ਼ਦੂਰਾਂ ਨੂੰ ਵੀ ਬਾਕੀਆਂ ਵਾਂਗ 7500 ਰੁਪਏ ਮਹੀਨਾ ਸਰਕਾਰ ਉਨ੍ਹਾਂ ਦੇ ਖਾਤੇ ਵਿੱਚ ਪਾਵੇ, ਇਨ੍ਹਾਂ ਤੋਂ ਇਲਾਵਾ ਹੋਰ ਮਜ਼ਦੂਰ ਵਰਗ ਦੀਆਂ ਕਈ ਹੱਕੀ ਮੰਗਾਂ ਨੂੰ ਲੈ ਕੇ ਉਨ੍ਹਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।