ਹੋਟਲ ਮਾਲਿਕ ਦਾ ਅਗਵਾ ਹੋਇਆ 2 ਸਾਲਾ ਬੱਚਾ ਮਿਲਿਆ - found 2 years kidnapped girl
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9736935-102-9736935-1606902948059.jpg)
ਲੁਧਿਆਣਾ: ਸਥਾਨਕ ਸ਼ਹੀਦ ਭਗਤ ਸਿੰਘ ਨਗਰ 'ਚ ਹੋਟਲ ਮਾਲਕ ਦਾ 2 ਸਾਲਾ ਬੱਚੇ ਨੂੰ ਅਗਵਾ ਕਰ ਲਿਆ ਗਿਆ ਸੀ । ਪੁਲਿਸ ਨੇ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਤੇ ਨਾਲ ਹੀ ਬੱਚੇ ਨੂੰ ਸਹੀ ਸਲਾਮਤ ਘਰ ਦਿਆਂ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਕਮੀਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਰਾਇਵਰ ਨੇ ਹੀ 2 ਸਾਲਾ ਬੱਚੇ ਨੂੰ ਅਗਵਾ ਕੀਤਾ ਸੀ ਤੇ ਉਸ ਉੱਤੇ ਪਹਿਲਾਂ ਹੀ 5 ਪਰਚੇ ਦਰਜ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬੱਚੇ ਦੇ ਪਿਤਾ ਪੰਕਜ ਗੁਪਤਾ ਨੇ ਦੱਸਿਆ ਕਿ ਡਰਾਇਵਰ ਬੱਚੇ ਨਾਲ ਗਿਆ, ਪਰਤਿਆ ਨਹੀਂ ਤੇ ਬਾਅਦ 'ਚ ਫੋਨ ਕਰ ਉਨ੍ਹਾਂ ਨੇ 4 ਕਰੋੜ ਦੀ ਫ਼ਿਰੌਤੀ ਦੀ ਮੰਗ ਕੀਤੀ।