ਜਸਬੀਰ ਕੌਰ ਸਿਰ ਸੱਜਿਆ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਦਾ ਤਾਜ - ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11513081-789-11513081-1619185159439.jpg)
ਮਾਨਸਾ: ਨਗਰ ਕੌਂਸਲ ਚੋਣਾਂ 'ਚ ਜਿਆਦਾਤਰ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਵਲੋਂ ਕਬਜਾ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਮਾਨਸਾ ਨਗਰ ਕੌਂਸਲ 'ਤੇ ਵੀ ਕਾਂਗਰਸੀ ਉਮੀਦਵਾਰਾਂ ਵਲੋਂ ਜਿੱਤ ਹਾਸਲ ਕੀਤੀ ਗਈ ਹੈ। ਇਸ ਦੇ ਚੱਲਦਿਆਂ ਹਲਕਾ ਵਿਧਾਇਕ ਅਤੇ ਐੱਸ.ਡੀ.ਐੱਮ ਦੀ ਅਗਵਾਈ 'ਚ ਮਾਨਸਾ ਨਗਰ ਕੌਂਸਲ ਪ੍ਰਧਾਨ ਦੀ ਚੋਣ ਕੀਤੀ ਗਈ। ਇਸ 'ਚ ਸਰਬਸੰਮਤੀ ਨਾਲ ਜਸਬੀਰ ਕੌਰ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਜਿਥੇ ਵਿਧਾਇਕ ਵਲੋਂ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਗਿਆ, ਉਥੇ ਹੀ ਪ੍ਰਧਾਨ ਜਸਬੀਰ ਸਿੰਘ ਵਲੋਂ ਸ਼ਹਿਰ ਦੇ ਵਿਕਾਸ ਲਈ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਵੀ ਆਖੀ।