4 ਦਿਨਾਂ ਉਪਰੰਤ ਮੰਗਾਂ ਮੰਨੇ ਜਾਣ ਤੋਂ ਬਾਅਦ ਨਾਅਰਿਆਂ ਦੀ ਗੂੰਜ ’ਚ ਹੋਇਆ ਜਨਕ ਰਾਜ ਦਾ ਅੰਤਿਮ ਸਸਕਾਰ - ਹਰਿਆਣਾ ਦੇ ਰੋਹਤਕ ਨੇੜੇ ਕਾਰ
🎬 Watch Now: Feature Video
ਬਰਨਾਲਾ: ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਜਨਕ ਰਾਜ ਦੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਦੇ ਰੋਹਤਕ ਨੇੜੇ ਕਾਰ ਨੂੰ ਲੱਗੀ ਅੱਗ ਦੌਰਾਨ ਸੜ ਕੇ ਮੌਤ ਹੋ ਗਈ ਸੀ। ਜਨਕ ਰਾਜ ਦੀ ਲਾਸ਼ ਅੱਜ ਧਨੌਲਾ ਵਿਖੇ ਲਿਆਂਦੀ ਗਈ। ਇਸ ਦੌਰਾਨ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜੱਥੇਬੰਦੀ ਦਾ ਝੰਡਾ ਮ੍ਰਿਤਕ ਦੇਹ ’ਤੇ ਪਾ ਕੇ ਸ਼ਹੀਦ ਦਾ ਦਰਜ਼ਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਚੈੱਕ ਦੇਣ ’ਚ ਦੇਰੀ ਹੋਣ ਦੇ ਰੋਸ ’ਚ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਕਾਂਗਰਸ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਨੇ ਕਿਹਾ ਕਿ ਜਨਕ ਰਾਜ ਦੀ ਮੌਤ ਨੂੰ 4 ਦਿਨ ਬੀਤ ਗਏ ਹਨ ਪਰ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇਣ ਦੀ ਗੱਲ ਕਹੀ ਸੀ। 4 ਦਿਨ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਵਿੱਚ ਆਨਾਕਾਨੀ ਕਰ ਰਿਹਾ ਹੈ। ਤਹਿਸੀਲਦਾਰ ਆਸ਼ੂ ਜੋਸ਼ੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਲਈ ਕਿਸਾਨ ਯੂਨੀਅਨ ਨੇ 20 ਲੱਖ ਮੁਆਵਜ਼ੇ ਦੀ ਮੰਗ ਕੀਤੀ ਸੀ। ਜਿਸ ਵਿੱਚੋਂ ਸਰਕਾਰ ਨੇ 10 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। 5 ਲੱਖ ਮੁਆਵਜ਼ਾ ਰਾਸ਼ੀ ਦਾ ਚੈਕ ਅੱਜ ਪਰਿਵਾਰ ਨੂੰ ਦਿੱਤਾ ਗਿਆ ਹੈ, ਜਦੋਂਕਿ 5 ਲੱਖ ਮੁਆਵਜ਼ਾ ਰਾਸ਼ੀ ਮਿ੍ਰਤਕ ਦੇ ਭੋਗ ਮੌਕੇ ਦਿੱਤੀ ਜਾਵੇਗੀ।