ਜਲੰਧਰ: ਸਾਂਬਰ ਦੇ ਆਉਣ ਨਾਲ ਇਲਾਕੇ ਵਿੱਚ ਮੱਚੀ ਹਫੜਾ-ਤਫੜੀ - arrival of Sambar
🎬 Watch Now: Feature Video
ਜਲੰਧਰ: ਸ਼ਹਿਰ ਦੇ ਸੰਤੋਖਪੁਰਾ ਇਲਾਕੇ ਦੀ ਇੱਕ ਫੈਕਟਰੀ 'ਚ ਅੱਜ ਸਾਂਭਰ ਆਉਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪੂਰੇ ਇਲਾਕੇ 'ਚ ਹਫੜਾ ਤਫੜੀ ਮੱਚ ਗਈ। ਦੱਸ ਦਈਏ ਕਿ ਬੀਤੇ ਦਿਨੀਂ ਸੁੱਚੀ ਪਿੰਡ ਦੇ ਇਲਾਕੇ 'ਚ ਸਾਂਬਰ ਦੇਖਿਆ ਗਿਆ ਸੀ ਤੇ ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੂੰ ਖ਼ਬਰ ਵੀ ਕੀਤੀ ਗਈ ਸੀ। 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰਿਆਂ ਨੇ ਸਾਂਬਰ ਨੂੰ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਸਾਂਬਰ ਨੂੰ ਹੁਸ਼ਿਆਰਪੁਰ ਦੇ ਜੰਗਲਾਂ 'ਚ ਛੱਡਣ ਲਈ ਗੱਡੀ ਰਵਾਨਾ ਕੀਤੀ ਗਈ ਹੈ।