ਨਾਕੇਬੰਦੀ ਦੌਰਾਨ ਪੁਲਿਸ ਨੇ 4 ਮੁਲਜ਼ਮਾਂ ਨੂੰ 12 ਜ਼ਿੰਦਾ ਕਾਰਤੂਸ, 5 ਪਿਸਤੌਲ ਸਣੇ ਕੀਤਾ ਕਾਬੂ - ਜਲੰਧਰ ਦੀ ਦਿਹਾਤੀ ਪੁਲਿਸ
🎬 Watch Now: Feature Video
ਜਲੰਧਰ: ਦਿਹਾਤੀ ਪੁਲਿਸ ਦੇ ਥਾਣਾ ਆਦਮਪੁਰ ਪੁਲਿਸ ਨੇ 4 ਆਰੋਪੀਆਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 5 ਪਿਸਤੌਲਾ, ਜ਼ਿੰਦਾ ਕਾਰਤੂਸ, 980 ਨਸ਼ੀਲੀ ਗੋਲੀਆਂ ਅਤੇ ਇੱਕ ਬਿਨਾਂ ਨੰਬਰ ਦਾ ਮੋਟਰ ਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ 13 ਸਿਤੰਬਰ ਸ਼ਾਮੀ ਨੂੰ ਥਾਣਾ ਆਦਮਪੁਰ ਦੇ ਏਐਸਆਈ ਰਘੂਨਾਥ ਸਿੰਘ ਨੇ ਪੁਲਿਸ ਪਾਰਟੀ ਸਮੇਤ ਜੰਡੂ ਸਿੰਘਾ ਵਾਈ ਪੁਆਇੰਟ 'ਤੇ ਨਾਕਾ ਲਾਇਆ ਹੋਇਆ ਸੀ ਤਾਂ ਰਾਮਾਂ ਮੰਡੀ ਵੱਲੋਂ ਇੱਕ ਬਾਈਕ ਤੇ 2 ਨੌਜਵਾਨ ਆਉਂਦੇ ਵਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਗਈ। ਬਾਈਕ ਚਾਲਕ ਦਾ ਨਾਂਅ ਸੰਜੀਵ ਕੁਮਾਰ ਉਰਫ਼ ਨਾਨੂ ਅਤੇ ਦੂਜੇ ਦਾ ਨਾਂਅ ਵਿਜੈ ਕੁਮਾਰ ਦੱਸਿਆ ਜਾ ਰਿਹਾ ਹੈ। ਤਲਾਸ਼ੀ ਦੌਰਾਨ ਪੁਲਿਸ ਨੇ 980 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਤਲਾਸ਼ੀ ਲੈਣ 'ਤੇ ਸੰਜੀਵ ਕੁਮਾਰ ਦੇ ਕੋਲੋਂ ਇੱਕ ਬੱਤੀ ਬੋਰ ਦੀ ਦੇਸੀ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਉਥੇ ਹੀ ਵਿਜੈ ਕੁਮਾਰ ਦੇ ਕੋਲੋਂ 1 ਬਾਰਾਂ ਬੋਰ ਦੀ ਦੇਸੀ ਪਿਸਤੌਲ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਆਰੋਪੀਆਂ ਤੇ ਥਾਣਾ ਆਦਮਪੁਰ ਦੇ ਮਾਮਲੇ 'ਚ ਪਰਚਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ 15 ਸਤੰਬਰ ਨੂੰ ਏਐੱਸਆਈ ਨਿਸ਼ਾਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਖੁਰਦਪੁਰ ਨਗਰ ਦੇ ਕੋਲ ਸੂਰਜ ਸਿੰਘ ਨੂੰ ਐੱਚਪੀ ਗੈਸ ਏਜੰਸੀ ਦੇ ਕੋਲੋਂ ਕਾਬੂ ਕਰ ਉਸ ਕੋਲੋਂ ਇੱਕ ਪਿਸਤੌਲ ਬੱਤੀ ਬੋਰ ਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਿਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਇਨ੍ਹਾਂ ਤੇ ਪਹਿਲਾਂ ਵੀ ਕਈ ਥਾਣਿਆਂ ਵਿੱਚ ਮਾਮਲੇ ਦਰਜ ਹਨ ਜਦਕਿ ਵਿਜੈ ਕੁਮਾਰ ਪੁੱਤਰ ਦਲਬੀਰ ਸਿੰਘ ਥਾਣਾ ਕਰਤਾਰਪੁਰ ਨੇ 2 ਹਜ਼ਾਰ ਤਾਰਾ ਤੇ ਮਾਮਲੇ ਵਿੱਚ ਪੀਓ ਹੋ ਚੁੱਕਿਆ ਹੈ।