ਬਲਵੀਰ ਰਾਜੇਵਾਲ ਦੇ ਬਿਆਨ 'ਤੇ ਜਗਜੀਤ ਸਿੰਘ ਡੱਲੇਵਾਲ ਦਾ ਪਲਟਵਾਰ - ਜਗਜੀਤ ਸਿੰਘ ਡੱਲੇਵਾਲ
🎬 Watch Now: Feature Video
ਫਰੀਦਕੋਟ : ਕਿਸਾਨ ਮੋਰਚੇ ਦੀ ਸਮਾਪਤੀ (End of Kisan Morcha) ਤੋਂ ਬਾਅਦ ਪੰਜਾਬ ਪਰਤੇ ਕਿਸਾਨ ਆਗੂ (Farmer leaders return to Punjab) ਮੁੜ ਤੋਂ ਇੱਕ ਦੂਜੇ 'ਤੇ ਤੰਜ ਕੱਸਣ ਲੱਗੇ ਹਨ। ਬੀਤੇ ਦਿਨੀਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Farmer Leader Balbir Singh Rajewal) ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ (Bharti Kisan Union Ekta Sidhupur) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਬਾਰੇ ਬਿਆਨ ਦਿੰਦਿਆਂ ਕਿਹਾ ਸੀ ਕਿ ਮੈਂ ਡੱਲੇਵਾਲ ਬਾਰੇ ਕੀ ਬੋਲਾਂ ਉਹ ਤਾਂ ਆਰ.ਐਸ.ਐਸ (RSS) ਦਾ ਬੰਦਾ ਹੈ। ਇਸ ਜਵਾਬ 'ਚ ਜਗਜੀਤ ਸਿੰਘ ਡੱਲੇਵਾਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਰਾਜੇਵਾਲ ਸਾਹਿਬ ਨੂੰ ਅਜਿਹੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ। ਉਹਨਾਂ ਕਿਹਾ ਕਿ ਜਿਸ ਰਾਸ਼ਟਰੀ ਕਿਸਾਨ ਮਹਾਂਸੰਘ (National Federation of Farmers) ਦੇ ਰਾਜੇਵਾਲ ਸਾਹਿਬ ਵਲੋਂ ਮੈਨੂੰ ਮੀਤ ਪ੍ਰਧਾਨ ਕਿਹਾ ਜਾ ਰਿਹਾ ਖੁਦ ਉਸ ਦੇ ਫਾਉਂਡਰ ਮੈਂਬਰ ਰਾਜੇਵਾਲ ਹਨ। ਉਹਨਾਂ ਕਿਹਾ ਕਿ ਜੇਕਰ ਰਾਜੇਵਾਲ ਸਾਹਿਬ ਰਾਸ਼ਟਰੀ ਕਿਸਾਨ ਮਹਾਂਸੰਘ ਨੂੰ RSS ਦਾ ਸੰਗਠਨ ਦੱਸਦੇ ਹਨ ਤਾਂ ਫਿਰ ਉਹ ਖੁਦ ਨੂੰ ਇਸ ਤੋਂ ਵੱਖ ਕਿਵੇਂ ਕਰ ਸਕਦੇ ਹਨ।