7 ਮਹੀਨਿਆਂ 20 ਦਿਨਾਂ ਬਾਅਦ ਖੁੱਲਿਆ ਸ਼੍ਰੀ ਦਰਬਾਰ ਸਾਹਿਬ ਦਾ ਵਿਆਖਿਆ ਕੇਂਦਰ
🎬 Watch Now: Feature Video
ਅੰਮ੍ਰਿਤਸਰ: ਦੇਸ਼ ਭਰ ਵਿੱਚ ਕੋਰੋਨਾ ਦੇ ਕਹਿਰ ਦੇ ਚੱਲਦੇ ਹੋਰ ਭੀੜ ਵਾਲੀਆਂ ਥਾਵਾਂ 'ਤੇ ਰੋਕਾਂ ਦੇ ਨਾਲ-ਨਾਲ ਦਰਬਾਰ ਸਾਹਿਬ ਅਤੇ ਸਿੱਖ ਇਤਿਹਾਸ ਨੂੰ ਆਧੁਨਿਕ ਸਕਰੀਨਾਂ ਰਾਹੀਂ ਸੰਗਤਾਂ ਨੂੰ ਜਾਣੂ ਕਰਵਾਉਣ ਵਾਲਾ ਵਿਆਖਿਆ ਕੇਂਦਰ ਵੀ ਬੰਦ ਹੋ ਗਿਆ ਸੀ। 11 ਨਵੰਬਰ ਨੂੰ 7 ਮਹੀਨਿਆਂ 20 ਦਿਨਾਂ ਬਾਅਦ ਇਹ ਵਿਆਖਿਆ ਕੇਂਦਰ ਖੁੱਲ੍ਹ ਗਿਆ ਹੈ। ਪਹਿਲੇ ਦਿਨ ਸੰਗਤਾਂ ਦੀ ਗਿਣਤੀ ਕਾਫੀ ਘੱਟ ਰਹੀ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਸ ਵਿਆਖਿਆ ਕੇਂਦਰ ਵਿੱਚ ਸਿਰਫ਼ 50 ਫ਼ੀਸਦੀ ਸੰਗਤਾਂ ਹੀ ਆ ਸਕਦੀਆਂ ਹਨ।