ਸੀ.ਈ.ਏ. ਐਕਟ ਨੂੰ ਵਾਪਸ ਲੈਣ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ - ਨਿਤਿਨ ਬਿੱਥਰ
🎬 Watch Now: Feature Video
ਸ੍ਰੀ ਫਤਿਹਗੜ੍ਹ ਸਾਹਿਬ: ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਡਾ. ਨਿਤਿਨ ਬਿੱਥਰ ਦੀ ਅਗਵਾਈ ਵਿੱਚ ਸਮੂਹ ਡਾਕਟਰਾਂ ਨੇ ਇੱਕ ਮੰਗ ਪੱਤਰ ਫਤਿਹਗੜ੍ਹ ਸਾਹਿਬ ਡਿਪਟੀ ਕਮਿਸ਼ਨਰ ਅਮ੍ਰਿਤ ਕੌਰ ਸੀ.ਈ.ਏ. ਐਕਟ ਨੂੰ ਵਾਪਸ ਲੈਣ ਲਈ ਦਿੱਤਾ। ਨਿਤਿਨ ਬਿੱਥਰ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸੀ.ਈ.ਏ. ਐਕਟ ਲਾਗੂ ਕਰਕੇ ਡਾਕਟਰਾਂ ਅਤੇ ਮਰੀਜਾਂ ਨਾਲ ਧੱਕਾ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਇਹ ਐਕਟ ਕੇਂਦਰ ਸਰਕਾਰ ਨੇ ਲਾਗੂ ਕੀਤਾ ਸੀ ਤਾਂ ਹਰੇਕ ਸੂਬੇ ਦੀ ਸਰਕਾਰ ਨੂੰ ਅਧਿਕਾਰ ਹੋਵੇਗਾ ਕਿ ਉਹ ਇਸ ਐਕਟ ਨੂੰ ਲਾਗੂ ਕਰੇ ਜਾਂ ਨਾ ਕਰੇ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਖੇਤਰ ਵਿੱਚ ਪਹਿਲਾ ਤੋਂ ਹੀ 43 ਐਕਟ ਲਾਗੂ ਹਨ, ਫਿਰ ਇਸ ਐਕਟ ਨੂੰ ਲਾਗੂ ਕਰਨ ਦੀ ਕੀ ਲੋੜ ਸੀ?