ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ ਪਾਕਿਸਤਾਨੀ ਬੱਚੇ ਨੂੰ ਕੀਤਾ ਜਾ ਰਿਹਾ ਹੈ ਰਿਹਾਅ - ਮੁਬਾਰਕ ਦੀ ਰਿਹਾਈ
🎬 Watch Now: Feature Video
ਪਾਕਿਸਤਾਨ ਦਾ ਰਹਿਣ ਵਾਲਾ ਮੁਬਾਰਕ ਨਾਂਅ ਦਾ ਬੱਚਾ ਸਾਲ 2018 ਵਿੱਚ ਗ਼ਲਤੀ ਨਾਲ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਸੀ, ਜਿਸ ਤੋਂ ਬਾਅਦ ਨਜਾਇਜ਼ ਤਰੀਕੇ ਨਾਲ ਸਰਹੱਦ ਲੰਘਣ ਦੇ ਮਾਮਲੇ ਵਿੱਚ ਭਾਰਤ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਬਾਰਕ ਦੇ ਪਰਿਵਾਰ ਵੱਲੋਂ ਲਗਾਤਾਰ ਭਾਰਤ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਉਨ੍ਹਾਂ ਦੇ ਬੱਚੇ ਨੂੰ ਵਾਪਿਸ ਪਾਕਿਸਤਾਨ ਭੇਜਿਆ ਜਾਵੇ। ਹੁਣ ਤਕਰੀਬਨ 2 ਸਾਲਾਂ ਬਾਅਦ ਭਾਰਤ ਨੇ ਇਨਸਾਨੀਅਤ ਦਿਖਾਉਂਦੇ ਹੋਏ ਮੁਬਾਰਕ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਹਨ ਅਤੇ ਆਉਂਦੀ 14 ਜਨਵਰੀ ਨੂੰ ਭਾਰਤ ਸਰਕਾਰ ਵੱਲੋਂ ਉਸ ਬੱਚੇ ਨੂੰ ਰਿਹਾਅ ਕਰਕੇ ਵਾਪਿਸ ਪਾਕਿਸਤਾਨ ਭੇਜਿਆ ਜਾ ਰਿਹਾ ਹੈ।