ਸਤਲੁਜ ਦਾ ਕਹਿਰ, ਬਾਰਡਰ 'ਤੇ ਬੀਐਸਐਫ ਦੀ ਕੰਡਿਆਲੀ ਤਾਰ ਪੂਰੀ ਤਰ੍ਹਾਂ ਡੁੱਬੀ - ਸਰਹੱਦੀ ਕੰਡਿਆਲੀ ਤਾਰ
🎬 Watch Now: Feature Video

ਫ਼ਿਰੋਜ਼ਪੁਰ ਵਿੱਚ ਸਤਲੁਜ ਦੇ ਹੜ ਨਾਲ ਬਾਰਡਰ 'ਤੇ ਕੰਡਿਆਲੀ ਤਾਰ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਾਜਿਸ਼ ਹੇਠਾਂ ਆਪਣੇ ਪਾਸੇ ਬੰਨ੍ਹ ਬਣਾ ਦਿੱਤਾ ਜਿਸ ਕਰਕੇ ਪਾਕਿਸਤਾਨ ਤੋਂ ਪਾਣੀ ਵਾਪਿਸ ਭਾਰਤੀ ਇਲਾਕਿਆਂ 'ਚ ਆ ਗਿਆ। ਇਸ ਨਾਲ ਸਰਹੱਦ ਨਾਲ ਲਗਦੀ ਕੰਡਿਆਲੀ ਤਾਰ ਦਾ ਕਈ ਕਿਲੋਮੀਟਰ ਹਿੱਸਾ ਪਾਣੀ ਹੇਠਾਂ ਆ ਗਿਆ। ਤਾਰ ਦੇ ਅੰਦਰ ਪਾਣੀ 4 ਫੁੱਟ ਤੱਕ ਆ ਗਿਆ ਜਿਸ ਨਾਲ ਬੀਐੱਸਐੱਫ਼ ਤਾਰ ਨਾਲ-ਨਾਲ ਜੋ ਪੈਟ੍ਰੋਲਿੰਗ ਕਰਦੀ ਸੀ, ਉਸਤੋਂ ਨੂੰ ਪਿੱਛੇ ਹਟਣਾ ਪਿਆ। ਇਹ ਪਾਕਿਸਤਾਨ ਨੇ ਸਾਜਿਸ਼ ਦੇ ਤਹਿਤ ਕੀਤਾ ਤਾਂਕਿ ਬੀਐੱਸਐੱਫ਼ ਪਿੱਛੇ ਹੱਟ ਜਾਵੇ ਤੇ ਉਹ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦੇ ਸਕੇ, ਪਰ ਬੀਐੱਸਐੱਫ਼ ਪਹਿਲਾ ਵਾਂਗ ਹੀ ਅਲਰਟ ਹੈ।