'ਕੋਰੋਨਾ ਤੋਂ ਬਾਅਦ ਬਲੈਕ ਫੰਗਸ ਨੇ ਫੜੀ ਰਫ਼ਤਾਰ' - ਬਲੈਕ ਫੰਗਸ
🎬 Watch Now: Feature Video
ਸ੍ਰੀ ਫਤਹਿਗੜ੍ਹ ਸਾਹਿਬ: ਜ਼ਿਲ੍ਹੇ ’ਚ ਇੱਕ ਪਾਸੇ ਜਿੱਥੇ ਕੋਰੋਨਾ ਦੇ ਮਾਮਲਿਆਂ ’ਚ ਕਮੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦੂਜੇ ਪਾਸੇ ਬਲੈਕ ਫੰਗਸ ਦੇ ਮਾਮਲਿਆਂ ਨੇ ਰਫਤਾਰ ਫੜ ਲਈ ਹੈ। ਸਿਵਲ ਸਰਜਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਚ ਹੁਣ ਤੱਕ 13 ਬਲੈਕ ਫੰਗਸ ਦੇ ਮਾਮਲੇ ਆ ਚੁੱਕੇ ਹਨ। ਜੋ ਕਿ 11 ਵੱਖ ਵੱਖ ਹਸਪਤਾਲਾਂ ਚ ਇਲਾਜ ਅਧੀਨ ਹਨ। ਜਦਕਿ ਦੋ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਜਿਲ੍ਹੇ ਚ ਕੋਰੋਨਾ ਦੇ ਹੁਣ ਤੱਕ 8446 ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ ਜਦਕਿ 364 ਐਕਟਿਵ ਕੇਸ ਹਨ ਅਤੇ 7838 ਮਰੀਜ਼ ਠੀਕ ਹੋ ਚੁੱਕੇ ਹਨ। ਜਦਕਿ ਜ਼ਿਲ੍ਹੇ ਵਿੱਚ ਹੁਣ ਤੱਕ 244 ਮੌਤਾਂ ਕੋਰੋਨਾ ਦੇ ਨਾਲ ਹੋ ਚੁੱਕੀਆਂ ਹਨ।