ਸੀਸੀਟੀਵੀ ‘ਚ ਕੈਦ ਹੋਈ ਲੁੱਟ ਦੀ ਘਟਨਾ - CCTV
🎬 Watch Now: Feature Video

ਮਲੇਰਕੋਟਲਾ: ਬਾਬਾ ਹੈਦਰ ਸ਼ੇਖ ਦਰਗਾਹ ਜਿੱਥੇ ਹਰ ਸਾਲ ਬਹੁਤ ਵੱਡੇ ਮੇਲੇ ਲੱਗਦੇ ਹਨ ਅਤੇ ਇਸ ਮੇਲੇ ਵਿੱਚ ਦੂਰ-ਦੂਰ ਤੋਂ ਸੰਗਤਾਂ ਪਹੁੰਚਦੀ ਹੈ। ਦੱਸ ਦੇਈਏ ਕਿ ਸ਼ਹਿਰ ਦੇ ਵਿੱਚ ਬਣੀ ਬਾਬਾ ਹੈਦਰ ਸ਼ੇਖ਼ ਦਰਗਾਹ ‘ਤੇ ਪੰਜਾਬ ਹੀ ਨਹੀਂ ਬਲਕਿ ਪੰਜਾਬ (punjab) ਤੋਂ ਬਾਹਰਲੇ ਸੂਬਿਆਂ ਤੋਂ ਲੋਕ ਵੀ ਵੱਡੀ ਗਿਣਤੀ ਵਿੱਚ ਆਉਂਦੇ ਹਨ, ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਮਲੇਰਕੋਟਲਾ ਸਦਰ ਬਾਜ਼ਾਰ ਵਿਚਦੀ ਹੁੰਦੇ ਬਾਬਾ ਹੈਦਰ ਸ਼ੇਖ ਜਾ ਰਹੇ ਸ਼ਰਧਾਲੂਆਂ ਨਾਲ ਲੁੱਟ ਕੀਤੀ ਗਈ ਹੈ। ਇਸ ਦੌਰਾਨ ਲੁਟੇਰਿਆ ਨੇ ਸ਼ਰਧਾਲੂਆਂ ਤੋਂ ਕਾਫ਼ੀ ਕੀਮਤੀ ਸਮਾਨ ਵੀ ਖੋਹ ਲਿਆ ਹੈ ਹਾਲਾਂਕਿ ਸ਼ਰਧਾਲੂਆ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ (police) ਨੂੰ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ (police) ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।