ਸਿਵਲ ਹਸਪਤਾਲ ਦੇ ਉਦਘਾਟਨ ਦੌਰਾਨ ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ - Khanna
🎬 Watch Now: Feature Video
ਖੰਨਾ: ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੇ ਕੋਰੋਨਾ ਦੇ ਮਰੀਜ਼ਾਂ ਨੂੰ ਲੈ ਕੇ ਸਰਕਾਰ ਕਾਫ਼ੀ ਚਿੰਤਤ ਹੈ, ਇੱਥੋਂ ਤੱਕ ਕਿ ਖੰਨਾ ਦੇ ਨਾਲ ਲੱਗਦੇ ਇਲਾਕੇ ਮੰਡੀ ਗੋਬਿੰਦਗੜ੍ਹ ਅਤੇ ਅਮਲੋਹ ਵਿੱਚ ਤਾਂ ਪੂਰਨ ਤੌਰ ਉੱਤੇ ਬੰਦ ਕੀਤਾ ਗਿਆ ਹੈ। ਪਰ ਇਸ ਸਮੇਂ ਦੌਰਾਨ ਹੀ ਖੰਨਾ ਵਿੱਚ ਨਵੇਂ ਬਣੇ ਜੱਚਾ-ਬੱਚਾ ਕੇਂਦਰ ਸਰਕਾਰੀ ਹਸਪਤਾਲ ਦਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਉਦਘਾਟਨ ਕੀਤਾ।
ਸਰਕਾਰ ਵੱਲੋਂ 50 ਤੋਂ ਵੱਧ ਬੰਦਿਆਂ ਦੇ ਇਕੱਠ ਉੱਪਰ ਰੋਕ ਲਗਾ ਰੱਖੀ ਹੈ, ਉੱਧਰ ਇਸ ਉਦਘਾਟਨ ਸਮਾਰੋਹ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਦਾ ਪਹੁੰਚੇ, ਕੁੱਝ ਲੋਕੀਂ ਬਿਨਾਂ ਮਾਸਕ ਤੋਂ ਵੀ ਦੇਖੇ ਗਏ ਅਤੇ ਸਮਾਜਿਕ ਦੂਰੀ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ। ਇੱਕ ਪਾਸੇ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ, ਉੱਧਰ ਜੇ ਇਸ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਜ਼ਿੰਮੇਵਾਰ ਅਤੇ ਜਵਾਬਦੇਹ ਕੌਣ ਹੋਵੇਗਾ ?