ਗਣਰਾਜ ਦਿਹਾੜੇ ਨੂੰ ਲੈ ਕੇ ਪੁਲਿਸ ਤੇ BSF ਦਾ ਐਕਸ਼ਨ ! - ਗਣਰਾਜ ਦਿਹਾੜੇ ਨੂੰ ਲੈ ਕੇ ਪੁਲਿਸ ਤੇ BSF ਦਾ ਐਕਸ਼ਨ
🎬 Watch Now: Feature Video
ਫਰੀਦਕੋਟ: ਸੂਬੇ ਵਿੱਚ ਚੋਣਾਂ ਅਤੇ 26 ਜਨਵਰੀ ਨੂੰ ਲੈਕੇ ਪੰਜਾਬ ਪੁਲਿਸ ਚੌਕਸ ਵਿਖਾਈ ਦੇ ਰਹੀ ਹੈ। ਫਰੀਦਕੋਟ ਦੇ ਜੈਤੋ ਵਿਖੇ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ। ਇਸ ਦੌਰਾਨ ਪੁਲਿਸ ਨਾਲ ਬੀਐਸਐਫ ਜਵਾਨ ਮੌਜੂਦ ਰਹੇ। ਪੁਲਿਸ ਵੱਲੋਂ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਉੱਪਰ ਫਲੈਗ ਮਾਰਚ ਕੱਢਿਆ ਗਿਆ। ਜੈਤੋ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਗਣਰਾਜ ਦਿਹਾੜੇ ਅਤੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਪੁਲਿਸ ਤੇ ਬੀਐਸਐਫ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਜਿਕਰਯੋਗ ਹੈ ਕਿ ਭਲਕੇ ਯਾਨੀ 26 ਜਨਵਰੀ ਨੂੰ ਗਣਰਾਜ ਦਿਹਾੜਾ (Republic Day) ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈਕੇ ਵੀ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।