ਕਿਸਾਨਾਂ ਨਾਲ ਮੀਟਿੰਗ ‘ਚ ਕੈਪਟਨ ਦਾ ਵਜ਼ੀਰਾਂ ਨਾਲ ਪਾੜਾ ! - ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ
🎬 Watch Now: Feature Video
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਆਪਸੀ ਖਾਨਾਜੰਗੀ ਘਟਣ ਦਾ ਨਾਮ ਨਹੀਂ ਲੈ ਰਹੀ ਹੈ। ਗੰਨਾ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੀ ਆਪਣੇ ਵਜ਼ੀਰਾਂ ਨਾਲ ਦੂਰੀ ਫਿਰ ਜੱਗ ਜ਼ਾਹਿਰ ਹੋਈ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ (Sukhjinder Randhawa) ਜਿੰਨ੍ਹਾਂ ਦੀ ਮੀਟਿੰਗਾਂ ਦੇ ਵਿੱਚ ਕੁਰਸੀ ਅਕਸਰ ਕੈਪਟਨ ਦੀ ਕੁਰਸੀ ਨਾਲ ਸਜ਼ੀ ਦਿਖਾਈ ਦਿੰਦੀ ਹੈ ਉਹ ਅੱਜ ਕਾਫੀ ਦੂਰ ਦਿਖਾਈ ਦਿੱਤੀ। ਰੰਧਾਵਾ ਦੀ ਕੈਪਟਨ ਨਾਲ ਵਧੀ ਵਿਚਾਰਾਂ ਦੀ ਦੂਰੀ ਤੋਂ ਬਾਅਦ ਹੁਣ ਜਿਸਮਾਨੀ ਦੂਰੀ ਵੀ ਵਧੀ ਦਿਖਾਈ ਦਿੱਤੀ। ਕਿਸਾਨਾਂ ਨਾਲ ਹੋਈ ਮੀਟਿੰਗ ਤੋਂ ਬਾਅਦ ਸਿਆਸੀ ਹਲਕਿਆਂ ਦੇ ਵਿੱਚ ਕਾਂਗਰਸ ਦੀ ਆਪਸੀ ਖਾਨਾਜੰਗੀ ਦੀਆਂ ਚਰਚਾਵਾਂ ਫਿਰ ਤੋਂ ਜੋਰਾਂ ‘ਤੇ ਹੋਣ ਲੱਗੀਆਂ ਹਨ। ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਪੰਜਾਬ ਕਾਂਗਰਸ ਆਪਸੀ ਖਾਨਾਜੰਗੀ ਦੀ ਸ਼ਿਕਾਰ ਹੋ ਰਹੀ ਹੈ ਜੋ ਕਿ ਕਾਂਗਰਸ ਲਈ ਖਤਰੇ ਦੀ ਘੰਟੀ ਹੈ।