ਮੋਹਾਲੀ ਵਿਖੇ ਕੱਚੇ ਮੁਲਾਜ਼ਮਾਂ ਨੇ ਬਜ਼ਾਰਾਂ 'ਚ ਪਰਚੇ ਵੰਡ ਕੇ ਜਤਾਇਆ ਰੋਸ
🎬 Watch Now: Feature Video
ਮੋਹਾਲੀ: ਜਿਥੇ ਕਾਂਗਰਸ ਸਰਕਾਰ ਅਤੇ ਬਾਕੀ ਰਾਜਨੀਤਕ ਪਾਰਟੀਆਂ 2022 ਚੋਣਾਂ ਦੀ ਤਿਆਰੀ ਵਿਚ ਜੁੱਟ ਗਈਆਂ ਹਨ, ਉਥੇ ਹੀ ਪੰਜਾਬ ਦੇ ਨੌਜਵਾਨ ਮੁਲਾਜ਼ਮਾਂ ਨੇ ਵੀ ਸਰਕਾਰ ਵਿਰੁੱਧ ਰਣਨੀਤੀ ਘੜ ਲਈ ਹੈ ਅਤੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ ਜਿਸ ਤਹਿਤ ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦੇ ਦਫਤਰੀ ਮੁਲਾਜ਼ਮਾਂ ਵੱਲੋਂ ਮੋਹਾਲੀ ਦੇ ਬਜ਼ਾਰਾਂ ਵਿਚ ਰੋਸ ਮਾਰਚ ਕਰਦੇ ਹੋਏ ਕਾਂਗਰਸ ਵੱਲੋਂ 2017 ਚੋਣਾਂ ਦੋਰਾਨ ਕੀਤੇ ਵਾਅਦਿਆ ਦੇ ਪੂਰੇ ਨਾ ਹੋਣ ਦੇ ਪਰਚੇ ਵੰਡੇ। ਪਰਚੇ ਵਿਚ ਮੁਲਾਜ਼ਮਾਂ ਵੱਲੋਂ "ਕਾਂਗਰਸ ਸਰਕਾਰ ਦੇ ਚਾਰ ਸਾਲ ਪੰਜਾਬ ਅੱਜ ਵੀ ਬੇਹਾਲ" ਦੇ ਨਾਅਰੇ ਤਹਿਤ ਸ਼ੁਰੂਆਤ ਕਰਕੇ ਆਮ ਜਨਤਾ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ।