ਗ਼ਰੀਬ ਪਰਿਵਾਰ ਦੇ ਘਰ ਦਾ ਸਾਰਾ ਸਮਾਨ ਸੜ ਕੇ ਹੋਇਆ ਸਵਾਹ
🎬 Watch Now: Feature Video
ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਜੰਡ ਵਿਖੇ ਇਕ ਗ਼ਰੀਬ ਪਰਿਵਾਰ ਦੇ ਘਰ ਨੂੰ ਉਸ ਸਮੇਂ ਭਿਆਨਕ ਅੱਗ ਲੱਗ ਗਈ, ਜਦੋਂ ਘਰ ਦੇ ਮੁਖੀਆ ਦਿਹਾੜੀ ਦੱਪਾ ਕਰਨ ਲਈ ਬਾਹਰ ਗਏ ਹੋਏ ਸਨ ਅਤੇ ਘਰ ਵਿੱਚ ਮੌਜੂਦ ਛੋਟੇ ਬੱਚੇ ਗੈਸ ਸਿਲੰਡਰ 'ਤੇ ਚਾਹ ਬਣਾਉਣ ਲੱਗੇ ਤਾਂ ਇੱਕਦਮ ਉੱਥੇ ਪਏ ਇੱਕ ਕੱਪੜੇ ਨੂੰ ਅੱਗ ਲੱਗ ਗਈ। ਜਿਸ ਕਾਰਨ ਪੂਰੇ ਘਰ ਨੂੰ ਐਨੀ ਭਿਆਨਕ ਅੱਗ ਲੱਗੀ ਕਿ ਘਰ ਦਾ ਸਾਰਾ ਹੀ ਸਾਮਾਨ ਸੜ ਕੇ ਸਵਾਹ ਹੋ ਗਿਆ। ਜਿਸ ਕਰਕੇ ਜੋ ਵੀ ਦਾਨੀ ਸੱਜਣ ਇਸ ਗਰੀਬ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ 8872468093 ਹੈ।