ਹੁਸ਼ਿਆਰਪੁਰ ਦੇ ਪਿੰਡ ਬਜਵਾੜਾ 'ਚ ਇੱਕ ਵਿਆਹੁਤਾ ਨੇ ਫਾਹਾ ਲਾ ਕੀਤੀ ਖੁਦਕੁਸ਼ੀ - ਊਨਾ ਰੋੜ ਉੱਤੇ ਪੈਂਦੇ ਪਿੰਡ ਬਜਵਾੜਾ
🎬 Watch Now: Feature Video
ਹੁਸ਼ਿਆਰਪੁਰ: ਇਥੋਂ ਦੇ ਊਨਾ ਰੋੜ ਉੱਤੇ ਪੈਂਦੇ ਪਿੰਡ ਬਜਵਾੜਾ ਵਿਖੇ ਇੱਕ ਵਿਆਹੁਤਾ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੇ ਪੇਕੇ ਪਰਿਵਾਰ ਨੇ ਕੁੜੀ ਦੀ ਮੌਤ ਦਾ ਇਲਜ਼ਾਮ ਕੁੜੀ ਦੇ ਸੁਹਰੇ ਪਰਿਵਾਰ ਉੱਤੇ ਲਗਾਇਆ ਹੈ। ਪੁਲਿਸ ਨੇ ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।