ਕੋਰੋਨਾ ਦੀ ਜੰਗ ਦੌਰਾਨ ਸਾਹਮਣੇ ਆਈ ਸਿਆਸਤ ਦੀ ਅਨੋਖੀ ਤਸਵੀਰ - ਭਾਜਪਾ ਆਗੂ ਸ਼ਵੇਤ ਮਲਿਕ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-6989750-thumbnail-3x2-asr.jpg)
ਅੰਮ੍ਰਿਤਸਰ: ਲੌਕਡਾਊਨ ਦੀ ਸਥਿਤੀ ਦੌਰਾਨ ਕਾਂਗਰਸ ਆਗੂ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਆਗੂ ਸ਼ਵੇਤ ਮਲਿਕ ਦੇ ਘਰ ਜਾ ਕੇ ਜਨਮਦਿਨ ਦੀ ਵਧਾਇਆ ਦਿੱਤੀਆ ਤੇ ਸ਼ਵੇਤ ਮਲਿਕ ਤੋਂ ਕੇਕ ਕਟਵਾਇਆ। ਅਕਸਰ ਦੋਵੇਂ ਧਿਰਾਂ ਦੇ ਆਗੂ ਇੱਕ ਦੂਜੇ 'ਤੇ ਸ਼ਬਦੀ ਵਾਰ ਕਰਦੇ ਹੋਏ ਇੱਕ ਦੂਜੇ 'ਤੇ ਸਵਾਲ ਖੜ੍ਹੇ ਕਰਦੇ ਸਨ ਪਰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਇਹ ਦੋਵੇਂ ਇੱਕ ਦੂਜੇ ਦੇ ਨਾਲ ਹਨ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਲੜਣ ਲਈ ਸਭ ਨੂੰ ਇੱਕਜੁਟਤਾ ਨਾਲ ਚਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਸਰੋ-ਪਰੇ ਇਨਸਾਨਿਅਤ ਹੈ।