ਹਰਿਆਣਾ ‘ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦਾ ਪੰਜਾਬ ‘ਤੇ ਅਸਰ - baton charge on farmers
🎬 Watch Now: Feature Video
ਰੂਪਨਗਰ:ਹਰਿਆਣਾ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ ਇਸ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ਾਮ ਕਰੀਬ ਸਵਾ ਚਾਰ ਤੋਂ ਸਾਢੇ ਪੰਜ ਵਜੇ ਤੱਕ ਸੋਲਖੀਆਂ ਟੋਲ ਪਲਾਜ਼ਾ ਉੱਤੇ ਆਣ-ਜਾਣ ਵਾਲੀ ਸਾਰੀ ਟ੍ਰੈਫਿਕ ਨੂੰ ਜਾਮ ਕਰ ਦਿੱਤਾ ਗਿਆ। ਜ਼ਿਕਰਯੋਗ ਹੈ, ਕਿ ਸੋਲਖੀਆਂ ਟੋਲ ਪਲਾਜ਼ਾ ਨੈਸ਼ਨਲ ਹਾਈਵੇਅ ਉੱਤੇ ਸਥਿਤ ਹੈ, ਜੋ ਚੰਡੀਗੜ੍ਹ-ਅੰਮ੍ਰਿਤਸਰ, ਚੰਡੀਗੜ੍ਹ-ਜਲੰਧਰ ਅਤੇ ਚੰਡੀਗੜ੍ਹ-ਮਨਾਲੀ ਰੋਡ ਨੂੰ ਜੋੜਦਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਇਸ ਰੋਡ ਉਤੇ ਕਰੀਬ ਇੱਕ ਘੰਟਾ ਜਾਮ ਲਗਾ ਕੇ ਰੱਖਿਆ। ਇਸ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਵੱਖਰੇ ਰੂਟ ਤੋਂ ਪਿੱਛੇ ਵਾਲੀ ਟ੍ਰੈਫਿਕ ਨੂੰ ਸੁਚਾਰੂ ਰੱਖਿਆ ਗਿਆ।