ਸੜਕ ਹਾਦਸੇ 'ਚ ਪ੍ਰਵਾਸੀ ਲੜਕੀ ਦੀ ਮੌਤ - Death of a migrant worker girl)
🎬 Watch Now: Feature Video
ਲੁਧਿਆਣਾ: ਰਾਏਕੋਟ ਦੇ ਲੁਧਿਆਣਾ -ਬਠਿੰਡਾ ਰਾਜ ਮਾਰਗ (Ludhiana-Bathinda State Highway) 'ਤੇ ਸਥਿਤ ਪਿੰਡ ਗੋਬਿੰਦਗੜ੍ਹ ਨਜ਼ਦੀਕ ਬੀਤੀ ਦੇਰ ਰਾਤ ਇਕ ਅਣਪਛਾਤੇ ਤੇਜ਼ ਰਫਤਾਰ ਵਾਹਨ ਵੱਲੋਂ ਮਾਰੀ ਫੇਟ ਵਿਚ ਪੱਚੀ ਸਾਲਾ ਪਰਵਾਸੀ ਮਜ਼ਦੂਰ ਲੜਕੀ ਦੀ ਮੌਤ (Death of a migrant worker girl) ਹੋ ਗਈ ਹੈ। ਜਾਂਚ ਅਧਿਕਾਰੀ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਇਕ ਲੁਧਿਆਣਾ ਬਠਿੰਡਾ ਰਾਜ ਮਾਰਗ ਤੇ ਇੱਕ ਲੜਕੀ ਮ੍ਰਿਤਕ ਹਾਲਤ ਵਿੱਚ ਪਈ ਹੈ ਅਤੇ ਉਸ ਦੀ ਉਮਰ ਅੰਦਾਜ਼ਨ ਪੱਚੀ ਸਾਲ ਦੇ ਕਰੀਬ ਹੈ, ਜੋ ਪ੍ਰਵਾਸੀ ਮਜ਼ਦੂਰ ਪਰਿਵਾਰ ਦੀ ਲਗਦੀ ਹੈ। ਜਿਸ 'ਤੇ ਉਨ੍ਹਾਂ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾਂ ਲਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ।