ਦੁਕਾਨਾਂ ਬਾਹਰ ਸੜਕਾਂ ’ਤੇ ਨਾਜਾਇਜ਼ ਤੌਰ ਰੱਖਿਆ ਸਮਾਨ ਪ੍ਰਸ਼ਾਸਨ ਨੇ ਚੁਕਵਾਇਆ - ਨਜਾਇਜ਼
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਵਿੱਚ ਵੱਖ-ਵੱਖ ਬਜਾਰਾਂ ਵਿੱਚੋਂ ਬੁੱਧਵਾਰ ਨੂੰ ਐਸਡੀਐਮ ਸਵਰਨਜੀਤ ਕੌਰ ਅਤੇ ਡੀਐਸਪੀ ਹਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਨਾਜਾਇਜ ਕਬਜ਼ੇ ਹਟਵਾਏ ਗਏ। ਇਸ ਮੌਕੇ ਕੋਟਕਪੂਰਾ ਚੌਕ ਤੋਂ ਲੈ ਕੇ ਰੈਡਕਰਾਸ ਭਵਨ ਰੋਡ ਹੁੰਦਿਆਂ ਹੋਇਆ ਥਾਣਾ ਸਿਟੀ ਦੇ ਬੈਕਸਾਈਡ ਮਾਰਕਿਟ ਵਿੱਚੋਂ ਗਾਂਧੀ ਚੌਕ ਤੱਕ ਦੁਕਾਨਦਾਰਾਂ ਵੱਲੋਂ ਸੜਕ ਤੇ ਸਮਾਨ ਰੱਖ ਕੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ ਅਤੇ ਟਰਾਲੀ ਵਿੱਚ ਦੁਕਾਨਦਾਰਾਂ ਦਾ ਸਮਾਨ ਲਦ ਲਿਆ ਗਿਆ। ਨਾਲ ਹੀ ਅੱਗੇ ਤੋਂ ਕਬਜ਼ੇ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ।